ਬਹਿਰਾਮ, 21 ਜੁਲਾਈ (ਨਛੱਤਰ ਸਿੰਘ ਬਹਿਰਾਮ)- ਗ੍ਰਾਮ ਪੰਚਾਇਤ ਮਾਂਗਟ-ਡੀਂਗਰੀਆਂ ਵਸਨੀਕਾਂ ਨੂੰ ਵਾਤਾਵਰਣ ਸੰਭਾਲਣ ਪ੍ਰਤੀ ਜਾਗਰੂਕ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਨੇ ਦੱਸਿਆ ਕਿ ਨਵੀਂ ਬਣੀ ਪਾਰਕ 'ਚ ਬੂਟੇ ਲਾਉਣ ਦੀ ਮੁਹਿੰਮ ਦੀ ਅਰੰਭਤਾ ਕਰਵਾਈ ਗਈ ਹੈ ਅਤੇ ਪਾਰਕ 'ਚ ਬੈਠਣ ਵਾਸਤੇ ਸੀਮਿੰਟ ਦੀਆਂ ਪੰਜ ਕੁਰਸੀਆਂ ਵੀ ਲਗਵਾਈਆਂ ਹਨ | ਇਸ ਮੁਹਿੰਮ 'ਚ ਸਮੂਹ ਵਸਨੀਕਾਂ ਨੇ ਬਹੁਤ ਸਹਿਯੋਗ ਦਿੱਤਾ | ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਬੂਟੇ ਆਪਾਂ ਲਾਏ ਹਨ ਇਨ੍ਹਾਂ ਦੀ ਸਾਂਭ-ਸੰਭਾਲ ਦਾ ਧਿਆਨ ਰੱਖਿਆ ਜਾਵੇ | ਇਸ ਮੌਕੇ ਸਰਪੰਚ ਬਿਮਲਾ ਦੇਵੀ, ਸਰਪੰਚ ਤੀਰਥਾ ਰਾਣੀ, ਹੁਸਨ ਸਿੰਘ ਮਾਂਗਟ, ਜਗਦੀਸ਼ ਕੁਮਾਰ, ਸਾਹਿਬ ਸਿੰਘ, ਰਾਜੀਵ ਕੁਮਾਰ, ਰਣਜੀਤ ਕੁਮਾਰ, ਗੁਰਦੀਪ ਪੰਚ, ਚੈਨ ਰਾਮ, ਪ੍ਰੇਮ ਲਾਲ, ਮਾਸਟਰ ਸੁਰਿੰਦਰ ਕੁਮਾਰ, ਸ਼ਰਨਜੀਤ ਕੌਰ, ਸਤਿਆ ਦੇਵੀ, ਸੋਨੀਆ, ਬਲਵੀਰ ਕੌਰ, ਸੁਰਜੀਤ ਕੌਰ, ਰਾਮ ਪਿਆਰੀ, ਜਸਵੀਰ ਕੌਰ, ਪਿਆਰ ਕੌਰ, ਪੰਚ ਰਾਣੀ, ਨਿਰਮਲਾ ਰਾਣੀ, ਸੁਰਿੰਦਰ ਕੌਰ, ਜਿੰਦਰ ਕੌਰ, ਮਨਜੀਤ ਕੌਰ, ਚਰਨਜੀਤ ਕੌਰ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |