ਬੰਗਾ, 21 ਜੁਲਾਈ (ਸੁਰਿੰਦਰ ਕਰਮ ਲਧਾਣਾ) - ਪਰਮਜੀਤ ਸਿੰਘ ਪੰਮਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸੰਬੰਧੀ ਆ ਰਹੀਆਂ ਧਮਕੀ ਭਰੀਆਂ ਈਮੇਲ ਦੇ ਮਾਮਲੇ 'ਚ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕੋਈ ਸੰਜੀਦਾ ਨੋਟਿਸ ਨਹੀਂ ਲਿਆ | ਜੋ ਕਿ ਨਿਰਾਸ਼ਾਜਨਕ ਹੈ | ਬੇਅਦਬੀ ਤੇ ਧਮਕੀਆਂ ਦੇ ਮਾਮਲੇ 'ਚ ਆਪ ਸਰਕਾਰ ਦੀ ਨਾਕਾਮੀ 'ਤੇ ਸਵਾਲ ਚੁੱਕਦਿਆਂ ਪੰਮਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਇੱਕ ਐਸਾ ਅਧਿਆਤਮਿਕ ਕੇਂਦਰ ਹੈ ਜਿਸ ਦੀ ਪਵਿੱਤਰਤਾ ਤੇ ਮਰਿਆਦਾ ਦੀ ਰੱਖਿਆ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਨੇ ਖੁਫੀਆ ਏਜੰਸੀਆਂ ਤੇ ਸਾਈਬਰ ਵਿੰਗ ਦੀ ਕਾਰਵਾਈ 'ਤੇ ਵੀ ਨਿਰਾਸ਼ਾ ਪ੍ਰਗਟਾਈ | ਇਨ੍ਹਾਂ ਏਜੰਸੀਆ ਦੇ ਸਰਗਰਮ ਹੋਣ ਦੇ ਬਾਵਜੂਦ ਅਜੇ ਤੱਕ ਮੁੱਖ ਦੋਸ਼ੀ ਦਾ ਪਤਾ ਨਾ ਲੱਗਣਾ ਚਿੰਤਾਜਨਕ ਤੇ ਸਰਕਾਰਾਂ ਦੀ ਨਾਕਾਮੀ ਹੈ |