29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਘਰਾਂ ਦਾ ਕੂੜਾ ਕਰਕਟ ਸੜਕ 'ਤੇ ਸੁੱਟਣ ਦਾ ਵਧ ਰਿਹਾ ਰੁਝਾਨ <br/>

ਅਜੀਤ ਡੈਸਕ 22-07-2025
ਬਲਾਚੌਰ, 21 ਜੁਲਾਈ (ਨਰੇਸ਼ ਧੌਲ)-ਇਲਾਕੇ ਦੇ ਬਹੁ ਗਿਣਤੀ ਪਿੰਡਾਂ ਸ਼ਹਿਰਾਂ 'ਚ ਕੁੱਝ ਵਿਅਕਤੀਆਂ ਵੱਲੋਂ ਘਰਾਂ ਦਾ ਗੰਦਾ ਕੂੜਾ ਕਰਕਟ ਸੜਕ 'ਚ ਸੁੱਟਣ ਦਾ ਰੁਝਾਨ ਦਿਨੋ ਦਿਨ ਵਧ ਰਿਹਾ ਹੈ | ਜਿਸ ਦੀ ਮਿਸਾਲ ਬਲਾਚੌਰ ਤੋਂ ਭੱਦੀ ਜਾਣ ਵਾਲੀ ਮੁੱਖ ਸੜਕ 'ਤੇ ਸਥਿਤ ਪਿੰਡ ਧੌਲ ਨੂੰ ਵੜਦਿਆਂ ਸਾਰ ਹੀ ਵੇਖੀ ਜਾ ਸਕਦੀ ਹੈ | ਘਰਾਂ ਦੇ ਗੰਦੇ ਕੂੜੇ ਕਰਕਟ ਨੂੰ ਥੈਲਿਆਂ, ਲਿਫਾਫਿਆਂ ਅਤੇ ਖੁੱਲ੍ਹੇ ਤੌਰ 'ਤੇ ਸੜਕ ਦੇ ਕਿਨਾਰੇ ਸੁੱਟਣ ਨਾਲ ਜਿੱਥੇ ਬਦਬੂ ਫੈਲ ਰਹੀ ਹੈ, ਉੱਥੇ ਰਾਹਗੀਰਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ | ਕਿਉਂਕਿ ਇਸ ਮੁੱਖ ਸੜਕ ਦੇ ਬਰਮਾਂ ਦੀ ਸਫਾਈ ਨਾ ਹੋਣ ਕਾਰਨ ਪਹਿਲਾਂ ਹੀ ਘਾਹ, ਬੂਟੀਆਂ ਅਤੇ ਨੜਿ੍ਹਆਂ ਨੇ ਕਬਜ਼ਾ ਕੀਤਾ ਹੋਇਆ ਹੈ | ਉਪਰੰਤ ਕੂੜਾ ਕਰਕਟ ਸੁੱਟਣ ਨਾਲ ਇਹ ਸਮੱਸਿਆ ਹੋਰ ਵੀ ਵੱਡੀ ਹੁੰਦੀ ਜਾਪ ਰਹੀ ਹੈ | ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਿੱਥੇ ਇਸ ਮੁੱਖ ਸੜਕ ਦੇ ਬਰਮਾਂ ਦੀ ਸਫਾਈ ਦਾ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ, ਉੱਥੇ ਜਿਹੜੇ ਗਲਤ ਅਨਸਰ ਕੂੜਾ ਕਰਕਟ ਸੜਕ ਦੇ ਕਿਨਾਰਿਆਂ ਉੱਤੇ ਸੁੱਟ ਰਹੇ ਹਨ ਉਨ੍ਹਾਂ ਖਿਲਾਫ ਵੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਬਾਰੇ ਈਮੇਲ ਰਾਹੀਂ ਧਮਕੀਆਂ ਦੇਣ ਵਾਲੇ ਦੋਸ਼ੀ ਨੂੰ ਤੁਰੰਤ ਨਸ਼ਰ ਕੀਤਾ ਜਾਵੇ-ਪੰਮਾ <br/> ਅਗਲੀ ਖ਼ਬਰ ਜ਼ੋਰਾਵਰ ਸਿੰਘ ਮਾਨ ਨਮਿਤ ਅੰਤਿਮ ਅਰਦਾਸ 24 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।