ਨਵਾਂਸ਼ਹਿਰ, 21 ਜੁਲਾਈ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਅਤੇ ਲੋਕ ਭਲਾਈ ਦੇ ਪ੍ਰੋਜੈਕਟ ਕੀਤੇ ਜਾ ਰਹੇ ਹਨ, ਜਿਸ ਦੀ ਕਿ ਇੰਟਰਨੈਸ਼ਨਲ ਕਲੱਬਾਂ 'ਚ ਵੀ ਬੇਹਦ ਚਰਚਾ ਹੈ | ਕਲੱਬ ਦੇ ਸਰਪ੍ਰਸਤ ਪਾਲ ਸਿੰਘ ਬੰਗਾ, ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ, ਸੈਕਟਰੀ ਰਜਿੰਦਰ ਸਿੰਘ ਸੈਦਪੁਰੀ, ਕੈਸ਼ੀਅਰ ਜਸਪਾਲ ਸਿੰਘ ਲੌਂਗੀਆ ਅਤੇ ਡਾਇਰੈਕਟਰ ਅਵਤਾਰ ਸਿੰਘ ਯੂ.ਐਸ.ਏ ਵਲੋਂ ਪੂਰੀ ਟੀਮ ਨਾਲ ਰਲ ਕੇ ਪਿਛਲੇ ਲੰਬੇ ਸਮੇਂ ਤੋਂ ਅਨੇਕਾਂ ਪ੍ਰੋਜੈਕਟ ਕੀਤੇ ਜਾ ਰਹੇ ਹਨ | ਜਿਵੇਂ ਕਿ ਲੋੜਵੰਦ ਵਿਧਵਾ ਦਾ ਮਕਾਨ ਬਣਾ ਕੇ ਦੇਣਾ, ਅੰਗਹੀਣ ਵਿਅਕਤੀ ਲਈ ਖੋਖਾ ਬਣਾ ਕੇ ਦੇਣਾ, ਇਸ ਤੋਂ ਇਲਾਵਾ ਅੰਗਹੀਣਾਂ ਲਈ ਵੀਲ੍ਹ ਚੇਅਰਾਂ ਦਾ ਪ੍ਰਬੰਧ ਅਤੇ ਰਾਸ਼ਨ ਦੇਣਾ ਇਸ ਤੋਂ ਇਲਾਵਾ ਤਾਰਾ ਸਿੰਘ ਕਾਹਮਾ ਸਪੈਸ਼ਲ ਬੱਚਿਆਂ ਦੇ ਸਕੂਲ ਲਈ ਵੱਖ-ਵੱਖ ਤਰਾਂ ਦੇ ਪ੍ਰੋਜੈਕਟ ਕਰਨੇ ਸੀ.ਸੀ.ਟੀ.ਵੀ ਕੈਮਰੇ ਲਗਾਉਣੇ, ਸਕੂਲ ਦੀ ਸਾਂਭ ਸੰਭਾਲ ਲਈ ਨਕਦ ਰਾਸ਼ੀ ਦੇਣਾ ਤੇ ਲੋੜਵੰਦ ਲੜਕੀਆਂ ਦੇ ਵਿਆਹ ਕਰਨੇ ਆਦਿ ਸ਼ਾਮਿਲ ਹਨ | ਜਿਸ ਲਈ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ ਨੂੰ ਪਿਛਲੇ ਲੰਬੇ ਸਮੇਂ ਤੋਂ ਗਵਰਨਰ ਰਸ਼ਪਾਲ ਸਿੰਘ ਬੱਚਾ ਜੀਵੀ ਅਤੇ ਪਾਸਟ ਗਵਰਨਰ ਹਰੀਸ਼ ਬੰਗਾ ਅਤੇ ਹੋਰ ਅਨੇਕਾਂ ਗਵਰਨਰ ਸਾਹਿਬਾਨ ਵਲੋਂ ਸਨਮਾਨ ਚਿੰਨ ਦਿੱਤੇ ਗਏ ਹਨ | ਜਿਸ ਲਈ ਲਾਇਨਜ਼ ਕਲੱਬ ਗੋਲਡ ਬੰਦਗੀ 321 ਦੀ ਨਵਾਂਸ਼ਹਿਰ ਅਤੇ ਸਮੂਹ ਟੀਮ ਮੈਂਬਰ ਵਧਾਈ ਦੇ ਪਾਤਰ ਹਨ | ਇਸ ਮੌਕੇ ਪਾਲ ਸਿੰਘ ਬੰਗਾ ਸਰਪ੍ਰਸਤ ਨੇ ਸਮੂਹ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ |