ਔੜ/ ਝਿੰਗੜਾਂ, 21 ਜੁਲਾਈ (ਕੁਲਦੀਪ ਸਿੰਘ ਝਿੰਗੜ)- ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਵਿਖੇ ਆਬਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਜਮਾਤਾਂ ਦੀਆਂ ਵਿਦਿਆਰਥਣਾਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਜਿਨ੍ਹਾਂ 'ਚ ਬੱਚਿਆਂ ਨੇ ਵਧ ਰਹੀ ਆਬਾਦੀ ਅਤੇ ਇਸ ਨਾਲ ਪੈਂਦਾ ਹੋ ਰਹੀਆਂ ਸਮੱਸਿਆਵਾਂ ਅਤੇ ਹੋਰ ਵੱਖ-ਵੱਖ ਪਹਿਲੂਆਂ ਨੂੰ ਆਪਣੀ ਕਲਾ ਰਾਹੀਂ ਪੇਸ਼ ਕੀਤਾ | ਇਸ ਮੌਕੇ ਸਕੂਲ ਮੁਖੀ ਜਸਵਿੰਦਰ ਕੌਰ ਨੇ ਦੱਸਿਆ ਕਿ ਵਧਦੀ ਆਬਾਦੀ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਂਦਾ ਹੋ ਰਹੀਆਂ ਹਨ | ਸਾਨੂੰ ਆਪਣੇ ਆਲੇ-ਦੁਆਲੇ ਦੇ ਅਨਪੜ੍ਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ | ਉਨ੍ਹਾਂ ਆਪਣੇ ਸਮੂਹ ਸਕੂਲ ਸਟਾਫ਼ ਨਾਲ ਪੇਂਟਿੰਗ ਮੁਕਾਬਲੇ 'ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ | ਜਿਨ੍ਹਾਂ 'ਚ ਪਿ੍ਅੰਕਾ ਸੱਤਵੀਂ ਜਮਾਤ, ਨਵੀਨਾ ਅੱਠਵੀਂ ਜਮਾਤ ਅਤੇ ਸਿਮਰਨਜੀਤ ਕੌਰ ਬਾਰ੍ਹਵੀਂ ਜਮਾਤ ਪਹਿਲੇ ਸਥਾਨ, ਸੁਖਮਨੀ ਕੌਰ ਸੱਤਵੀਂ ਜਮਾਤ, ਅੰਸਮੀਤ ਨੌਵੀਂ ਜਮਾਤ ਅਤੇ ਰਮਨਦੀਪ ਕੌਰ ਬਾਰਵੀਂ ਜਮਾਤ ਦੂਜੇ ਸਥਾਨ 'ਤੇ ਰਹੀਆਂ ਅਤੇ ਮਾਨਵੀ ਸੱਤਵੀਂ ਜਮਾਤ, ਜਸਮੀਨ ਕੌਰ ਦਸਵੀਂ ਜਮਾਤ ਅਤੇ ਜਸਮੀਨ ਅੱਠਵੀਂ ਜਮਾਤ ਤੀਸਰੇ ਸਥਾਨ 'ਤੇ ਰਹੀਆਂ | ਇਸ ਮੌਕੇ ਮਾ. ਜਤਿੰਦਰ ਕੁਮਾਰ, ਮਾ. ਮੱਖਣ ਲਾਲ ਬਖਲੌਰ, ਮਾ. ਨਰਿੰਦਰ ਸਿੰਘ, ਸੀਮਾ ਕਲਸੀ, ਮਨਦੀਪ ਕੌਰ, ਸੀਮਾ ਰਾਣੀ, ਨਵਜੋਤ ਕੌਰ, ਅਨੀਤਾ ਰਾਣੀ, ਪੂਜਾ ਮੈਡਮ ਪਰਮਜੀਤ ਕੌਰ, ਇੰਦਰਜੀਤ ਕੌਰ, ਮਨਪ੍ਰੀਤ ਕੌਰ, ਕੈਂਪਸ ਮੈਨੇਜਰ ਪਰਮਜੀਤ ਆਦਿ ਹਾਜ਼ਰ ਸਨ |