ਬੰਗਾ, 21 ਜੁਲਾਈ (ਕੁਲਦੀਪ ਸਿੰਘ ਪਾਬਲਾ)- ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਟਰੱਸਟ ਪੱਟੀ ਮਸੰਦਾਂ ਬੰਗਾ ਵਿਖੇ ਹਸਪਤਾਲ ਦੀ ਆਰੰਭਤਾ ਨੂੰ 20 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਸਮੂਹ ਟਰੱਸਟ ਦੇ ਮੈਂਬਰ ਅਤੇ ਸਟਾਫ਼ ਵਲੋਂ ਮਿਲ ਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ 'ਚ ਹਾਜ਼ਰ ਸਮੂਹ ਟਰੱਸਟ ਦੇ ਮੈਂਬਰ ਸਾਹਿਬਾਨ ਸਮੂਹ ਸਟਾਫ਼ ਅਤੇ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ ਗਈ | ਗਿਆਨੀ ਸਾਹਿਬ ਵਲੋਂ ਅਰਦਾਸ ਕੀਤੀ ਗਈ | ਉਪਰੰਤ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ 'ਚ ਇਸੇ ਤਰ੍ਹਾਂ ਨਿਰਵਿਘਨ ਮਨੁੱਖਤਾ ਦੀਆਂ ਸੇਵਾਵਾਂ ਲਗਾਤਾਰ ਪੂਰੀਆਂ ਕਰਦੇ ਰਹਾਂਗੇ | ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਮਾਨ, ਹਰਦੀਪ ਸਿੰਘ ਮਾਨ, ਸੁਰਿੰਦਰ ਸਿੰਘ ਮਾਨ, ਰਾਮ ਮਿੱਤਰ ਕੋਹਲੀ, ਹਰਭਜਨ ਸਿੰਘ ਸੈਣੀ, ਅਮਰਜੀਤ ਸਿੰਘ ਸੈਣੀ, ਸਤਬੀਰ ਸਿੰਘ ਬੈਂਸ, ਡਾਕਟਰ ਸਤਵੰਤ ਸਿੰਘ ਪਾਬਲਾ, ਡਾਕਟਰ ਰੀਆ, ਡਾਕਟਰ ਬੰਧਨਾ ਮੁੰਗਾ, ਡਾਕਟਰ ਨਵਨੀਤ ਕਮਲ, ਡਾਕਟਰ ਦੇਵ ਆਸ਼ੀਸ਼ ਸੇਠ, ਗੁਰਵਿੰਦਰ ਸਿੰਘ ਅਤੇ ਸੰਗਤਾਂ ਆਦਿ ਹਾਜ਼ਰ ਸਨ |