18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨੌਰਾ ਵਿਖੇ ਰਾਤ ਦੇ ਫੁੱਟਬਾਲ ਟੂਰਨਾਮੈਂਟ ਕਰਵਾਇਆ <br/>

ਅਜੀਤ ਡੈਸਕ 21-07-2025
ਬੰਗਾ, 20 ਜੁਲਾਈ (ਕੁਲਦੀਪ ਸਿੰਘ ਪਾਬਲਾ)-ਸੰਤ ਬਾਬਾ ਸੇਵਾ ਸਿੰਘ ਖੇਡ ਸਟੇਡੀਅਮ ਨੌਰਾ ਵਿਖੇ ਸਮੂਹ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ, ਨਗਰ ਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸੈਵਨ ਸਾਈਡ ਦਿਨ ਰਾਤ ਦਾ ਸਲਾਨਾ ਤੀਜਾ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ | ਇਸ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਅਰਦਾਸ ਕਰਕੇ ਸ਼ੁਰੂਆਤ ਕੀਤੀ ਗਈ ਅਤੇ ਪੱਲੀ-ਉੱਚੀ ਅਤੇ ਪੂਨੀਆਂ ਵਿਚਾਲੇ ਦੋਵਾਂ ਟੀਮਾਂ ਦਾ ਮੁਕਾਬਲਾ ਕਰਵਾਇਆ ਗਿਆ | ਇਸ ਵਿੱਚ ਪੂਨੀਆਂ ਦੀ ਟੀਮ ਨੇ ਪੱਲੀ-ਉੱਚੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਦੂਜਾ ਮੈਚ ਹਾਲਟਾ ਅਤੇ ਬਰਨਾਲਾ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਵਿੱਚ ਹਾਲਟੇ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਤੀਜੇ ਮੈਚ ਵਿੱਚ ਮੰਗੂਵਾਲ ਅਤੇ ਮਹਾਲੋਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਮੰਗੋਵਾਲ ਦੀ ਟੀਮ ਨੇ ਮਹਾਲੋਂ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਚੌਥਾ ਮੈਚ ਨਵਾਂਸ਼ਹਿਰ ਅਤੇ ਪਠਲਾਵੇ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਕਰਵਾਇਆ ਗਿਆ | ਜਿਸ ਵਿੱਚ ਪਠਲਾਵੇ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਪੰਜਵਾਂ ਮੈਚ ਕਾਹਮਾ ਅਤੇ ਝਿੱਕਾ-ਲਧਾਣਾ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਕਾਹਮਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਆਖ਼ਰੀ ਮੈਚ ਵਿੱਚ ਸੁੱਜੋ ਅਤੇ ਭੂਤਾਂ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਸੁੱਜੋ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਇਹਨਾਂ ਛੇ ਟੀਮਾਂ ਦੇ ਵਿਚਕਾਰ ਹੋਏ ਮੁਕਾਬਲਿਆਂ ਦਾ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ | ਇਸ ਮੌਕੇ ਸਰਪੰਚ ਦਿਲਬਾਗ ਸਿੰਘ ਪਾਬਲਾ, ਬਲਦੇਵ ਕਿਸ਼ਨ ਬੱਬੂ ਸਾਬਕਾ ਸਰਪੰਚ, ਹਰਜਿੰਦਰ ਸਿੰਘ ਨੰਬਰਦਾਰ, ਬਲਵਿੰਦਰ ਸੋਗੀ, ਮਿੱਤ ਸਿੰਘ ਪੰਚ, ਸੁਖਜਿੰਦਰ ਸਿੰਘ ਪ੍ਰਧਾਨ, ਹਰਮੇਸ਼ ਲਾਲ ਗੁਰੂ, ਸਤਨਾਮ ਸਿੰਘ ਸੱਤਾ, ਅਵਤਾਰ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ, ਸ਼ਿੰਗਾਰਾ ਰਾਮ ਨੰਬਰਦਾਰ, ਸ਼ਨੀ ਪੰਚ, ਦੇਬੂ ਇਟਲੀ, ਦੁਰਗਾ ਇਟਲੀ ਪੰਜਾਬ ਸਵੀਟ ਸ਼ਾਪ ਬੀ.ਐਸ, ਬਿੱਲੂ, ਸੰਮੀ ਯੂ.ਐਸ.ਏ, ਤਰਸੇਮ ਲਾਲ ਬੱਬਾ ਸਾਬਕਾ ਪਲੇਅਰ ਜੇ ਸੀ.ਟੀ ਫਗਵਾੜਾ, ਜਸਵੀਰ ਕੁਮਾਰ, ਵਿਜੇ ਕੋਚ ਨੌਰਾ ਅਕੈਡਮੀ, ਦਵਿੰਦਰ ਸਿੰਘ, ਜਸਪ੍ਰੀਤ ਸਿੰਘ ਜੱਸਾ, ਸਤਵੀਰ ਸਿੰਘ ਸੱਤੂ, ਨਿਤਨ ਮੁਕਲ, ਰਾਜੂ ਨੌਰਾ, ਜੋਗਾ ਨੌਰਾ, ਬਲਜਿੰਦਰ ਸਿੰਘ ਇਟਲੀ, ਜਸਵਿੰਦਰ ਸਿੰਘ ਕਰਿਆਨਾ ਸਟੋਰ ਐਮ.ਪੀ ਨੌਰਾ, ਰਣਵੀਰ ਸਿੰਘ ਹਾਲੈਂਡ, ਗਗਨਦੀਪ ਕੈਨੇਡਾ, ਗੁਰਿੰਦਰਪਾਲ ਸਿੰਘ ਪੱਪੀ, ਅਮਰਜੀਤ ਸਿੰਘ ਪਾਬਲਾ ਅਤੇ ਸਮੂਹ ਨਗਰ ਨਿਵਾਸੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 13ਵੀਂ ਡਾਕ ਕਾਂਵੜ ਯਾਤਰਾ ਸ਼ਿਵ ਮੰਦਰ ਨਵਾਂਗਰਾਂ ਤੋਂ ਹਰਿਦੁਆਰ ਲਈ ਰਵਾਨਾ ਅਗਲੀ ਖ਼ਬਰ ਰਾਜਾ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।