ਬਹਿਰਾਮ, 20 ਜੁਲਾਈ (ਨਛੱਤਰ ਸਿੰਘ, ਸਰਬਜੀਤ ਸਿੰਘ) - ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਬਹਿਰਾਮ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੋਹਣ ਲਾਲ ਢੰਡਾ ਦੀ ਅਗਵਾਈ ਵਿੱਚ ਪੰਚਾਇਤ ਅਤੇ ਨਗਰ ਨਿਵਾਸੀਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਨਾ ਜਾਣ ਦਿੱਤਾ ਜਾਵੇ | ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਉਕਤ ਮੁਹਿੰਮ ਵਿੱਚ ਯੋਗਦਾਨ ਪਾਈਏ | ਉਪਰੰਤ ਜਿਥੇ ਉਨ੍ਹਾਂ ਰੰਗਲਾ ਪੰਜਾਬ ਸਕੀਮ ਤਹਿਤ ਪਿੰਡ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁ: ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਉਥੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸੁਹੰ ਵੀ ਚੁਕਾਈ | ਇਸ ਮੌਕੇ ਆਪ ਆਗੂ ਸੋਹਣ ਲਾਲ ਢੰਡਾ, ਬੀ.ਡੀ.ਪੀ.ਓ ਸ਼ੁਰੇਸ਼ ਕੁਮਾਰ, ਡਾ. ਚਰਨਜੀਤ ਕੁਮਾਰ ਐਸ.ਐਮ.ਓ ਸੁੱਜੋਂ, ਸਰਪੰਚ ਮੋਹਣ ਲਾਲ, ਚਰਨਜੀਤ ਸਿੰਘ ਰੰਧਾਵਾ ਬਲਾਕ ਪ੍ਰਧਾਨ, ਰਿਟਾ. ਇੰਸਪੈਕਟਰ ਮੁਹਿੰਦਰ ਪਾਲ ਆਪ ਆਗੂ, ਦਲਜੀਤ ਦੁਸਾਂਝ ਯੂਥ ਆਗੂ, ਸੁਖਪਾਲ ਸਿੰਘ ਐਸ.ਐਚ.ਓ ਬਹਿਰਾਮ, ਮਾਸਟਰ ਵਿਜੇ ਕੁਮਾਰ ਇੰਚਾਰਜ ਸਰਕਾਰੀ ਪ੍ਰਇਮਰੀ ਸਕੂਲ ਬਹਿਰਾਮ, ਸੰਮਤੀ ਮੈਂਬਰ ਸੁਖਦੇਵ ਰਾਜ ਮੱਲ੍ਹਾ ਸੋਢੀਆ, ਰਾਮ ਲਾਲ, ਗੁਰਪਾਲ ਸਿੰਘ, ਬਲਵੀਰ ਰਾਮ, ਰੀਨਾ, ਕੁਲਦੀਪ ਰਾਏ, ਹਰਭਜਨ ਸਿੰਘ, ਜਸਵਿੰਦਰ ਕੌਰ, ਨਰਿੰਦਰ ਕੌਰ ਅਤੇ ਸਪਨਾ ਸਾਰੇ ਮੈਂਬਰ ਪੰਚਾਇਤ, ਅਮਰਜੀਤ ਸਿੰਘ ਲੇਹਲ, ਨੰਬਰਦਾਰ ਹਰਪਾਲ ਸਿੰਘ, ਬਲਜਿੰਦਰ ਸਿੰਘ ਮਾਨ, ਤਰਸੇਮ ਲਾਲ ਸਾਬਕਾ ਪੰਚ, ਪਰਮਜੀਤ ਕਾਲਾ, ਅਮਰਜੀਤ ਕੁਮਾਰ, ਧਰਮ ਪਾਲ ਮਹਿਮੀ, ਊਧੋ ਰਾਮ ਆਦਿ ਹਾਜ਼ਰ ਸਨ |