ਬਲਾਚੌਰ, 20 ਜੁਲਾਈ (ਨਰੇਸ਼ ਧੌਲ)-ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਤੇ ਕਾਰਜ ਸਾਧਕ ਅਫ਼ਸਰ ਸਿਮਰਨ ਢੀਂਡਸਾ ਦੀ ਅਗਵਾਈ ਹੇਠ 'ਸਫ਼ਾਈ ਅਪਣਾਓ ਬਿਮਾਰੀ ਭਜਾਓ' ਮੁਹਿੰਮ ਤਹਿਤ ਸਵੱਛ ਭਾਰਤ ਟੀਮ ਵਲੋਂ ਸ਼ਹਿਰ ਦੇ ਅੰਦਰ ਵੱਖ-ਵੱਖ ਵਾਰਡਾਂ 'ਚ ਜਾ ਕੇ ਲੋਕਾਂ ਨੂੰ ਠੋਸ ਕੂੜੇ ਦੇ ਸਹੀ ਪ੍ਰਬੰਧ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਡੋਰ-ਟੂ-ਡੋਰ ਜਾ ਕੇ ਲੋਕਾਂ ਸਾਹਮਣੇ ਲਾਈਵ ਡੈਮੋ ਦੇ ਕੇ ਗਿੱਲੇ ਤੇ ਸੁੱਕੇ ਕੂੜੇ ਨੂੰ ਕਿਸ ਤਰ੍ਹਾਂ ਅਲੱਗ ਰੱਖਣਾ ਹੈ, ਉਸ ਬਾਰੇ ਸੀ.ਐਫ਼ ਮਨਿੰਦਰ ਕੌਰ, ਮੋਟੀਵੇਟਰ ਨੇਹਾ, ਅਲਕਾ ਵਲੋਂ ਗਾਰਬੈਜ ਕੁਲੈਕਟਰਾਂ ਨਾਲ ਮਿਲ ਕੇ ਜਾਗਰੂਕ ਕੀਤਾ ਜਾ ਰਿਹਾ ਹੈ | ਲੋਕਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ ਤੇ ਸੁੱਕੇ ਕੂੜੇ ਦੀ ਰੀਸਾਈਕਲਿੰਗ ਕਰਨ ਲਈ ਇਸ ਨੂੰ ਅਲੱਗ-ਅਲੱਗ ਰੱਖ ਕੇ ਜਿਵੇਂ ਕਿ ਪਲਾਸਟਿਕ ਦੀਆਂ ਬੋਤਲਾਂ, ਗੱਤੇ, ਕਾਗਜ਼ ਆਦਿ ਗਾਰਬੇਜ ਕੁਲੈਕਟਰਾਂ ਵਲੋਂ ਵੇਚ ਦਿੱਤਾ ਜਾਂਦਾ ਹੈ | ਜਦ ਕਿ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਬੇਲਿੰਗ ਮਸ਼ੀਨ ਨਾਲ ਬੇਲਜ਼ ਬਣਾ ਕੇ ਕਿਸੇ ਵੀ ਫੈਕਟਰੀ ਜਾਂ ਫ਼ਰਮ ਨਾਲ ਸੰਪਰਕ ਕਰ ਕੇ ਵੇਚ ਦਿੱਤਾ ਜਾਂਦਾ ਹੈ | ਸੇਨੈਟਰੀ ਇੰਸਪੈਕਟਰ ਭਾਰਤ ਭੂਸ਼ਨ, ਵਿਜੇ ਕੁਮਾਰ ਸੇਨੈਟਰੀ ਇੰਚਾਰਜ, ਬਲਜੀਤ ਰਾਮ ਕਲਰਕ, ਅਜੇ ਕੁਮਾਰ ਸਫ਼ਾਈ ਇੰਚਾਰਜ ਤੇ ਸਮੂਹ ਸਫ਼ਾਈ ਸੇਵਕਾਂ ਵਲੋਂ ਇਸ ਮੁਹਿੰਮ ਨੂੰ ਸਫਲ