18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸੜਕ ਦੀ ਕਾਰ ਸੇਵਾ ਲਈ ਸੰਗਤ ਦੇ ਸਹਿਯੋਗ ਨਾਲ ਮਿਕਸਿੰਗ ਫਲੋਰੀ ਮਸ਼ੀਨ ਲਈ <br/>

ਅਜੀਤ ਡੈਸਕ 21-07-2025
ਪੋਜੇਵਾਲ ਸਰਾਂ, 20 ਜੁਲਾਈ (ਨਵਾਂਗਰਾਈਾ) - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਦੇ ਟੋਟੇ ਦੀ ਕਾਰ ਸੇਵਾ ਈ ਸੰਗਤ ਦੇ ਸਹਿਯੋਗ ਨਾਲ 45 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਮਿਕਸਿੰਗ ਫਲੋਰੀ ਮਸ਼ੀਨ ਅਜੈਕਸ ਜੀ ਕੰਪਨੀ ਦੀ ਲਈ ਗਈ | ਇਸ ਮਸ਼ੀਨ ਦੀਆਂ ਚਾਬੀਆਂ ਕੰਪਨੀ ਵਲੋਂ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ ਅਤੇ ਬਾਬਾ ਸਤਨਾਮ ਸਿੰਘ ਨੂੰ ਸੌਂਪੀਆਂ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਗੁਰਦੇਵ ਸਿੰਘ ਅਤੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਕਾਰ ਸੇਵਾ ਦੇ ਕੰਮ 'ਚ ਹੋਰ ਤੇਜ਼ੀ ਆਵੇਗੀ | ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ 25-30 ਵਿਅਕਤੀਆਂ ਦਾ ਕੰਮ ਸਿਰਫ ਤਿੰਨ ਵਿਅਕਤੀਆਂ ਨਾਲ ਕੀਤਾ ਜਾ ਸਕੇਗਾ | ਉਹਨਾਂ ਦੱਸਿਆ ਕਿ ਇਹ ਮਿਕਸਿੰਗ ਫਲੋਰੀ ਮਸ਼ੀਨ ਸੰਗਤ ਦੇ ਸਹਿਯੋਗ ਨਾਲ ਲਈ ਗਈ ਹੈ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸੜਕ ਦੀ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਸੰਗਤ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ | ਇਸ ਮੌਕੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਨੰਬਰਦਾਰ ਨਿਰਮਲ ਸਿੰਘ ਬੋੜਾ, ਸਾਹਿਬ ਸਿੰਘ, ਚਾਨਣ ਸਿੰਘ, ਸਿਮਰਨਜੀਤ ਸਿੰਘ, ਹਰਪਾਲ ਸਿੰਘ ਪਾਲੀ ਸਮਾਜ ਸੇਵੀ, ਹਰਜਾਪ ਸਿੰਘ ਜਾਪਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮੇਲੇ ਮਨਾਉਣੇ ਅਮੀਰ ਵਿਰਸੇ ਦੀ ਨਿਸ਼ਾਨੀ-ਸਾਈਾ ਚਰਨਜੀਤ <br/> ਅਗਲੀ ਖ਼ਬਰ ਅਮਰਦੀਪ ਕਾਲਜ ਦਾ ਐੱਮ.ਬੀ.ਏ. ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।