18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਲਾਇਨਜ਼ ਕਲੱਬ ਬੰਗਾ ਸਿਮਰਨ ਵਿਖੇ ਮਰੀਜ਼ਾਂ ਦੀ ਸਹਾਇਤਾ <br/>

ਅਜੀਤ ਡੈਸਕ 21-07-2025
ਬੰਗਾ, 20 ਜੁਲਾਈ (ਕੁਲਦੀਪ ਸਿੰਘ ਪਾਬਲਾ)- ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ 321-ਡੀ ਦੇ ਡਿਸਟਿ੍ਕ ਗਵਰਨਰ ਲਾਇਨ ਵੀ.ਐਮ. ਗੋਇਲ ਦੀਆਂ ਹਦਾਇਤਾਂ ਅਨੁਸਾਰ, ਮੁੱਖ ਮਹਿਮਾਨ ਸਾਬਕਾ ਡਿਸਟਿ੍ਕ ਗਵਰਨਰ ਲਾਇਨ ਹਰੀਸ਼ ਕੁਮਾਰ ਬੰਗਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਲੱਬ ਐਡਮਨਿਸਟ੍ਰੇਟਰ ਲਾਇਨ ਧੀਰਜ ਕੁਮਾਰ ਮੱਕੜ ਦੀ ਰਹਿਨੁਮਾਈ ਹੇਠ ਚਾਰਟਰਡ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਲਾਇਨ ਧੀਰਜ ਮੱਕੜ ਦੇ ਵੱਡੇ ਵੀਰ ਨਰਪਿੰਦਰ ਸਿੰਘ ਅਮਰੀਕਾ ਅਤੇ ਭਾਬੀ ਅਮਨਦੀਪ ਕੌਰ ਅਮਰੀਕਾ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਫੂਡ ਫਾਰ ਹੰਗਰ ਦੇ ਪ੍ਰਾਜੈਕਟ ਨੂੰ ਮੁੱਖ ਰੱਖਦੇ ਹੋਏ ਮਰੀਜ਼ਾਂ ਨੂੰ ਫਲ ਵੰਡੇ ਗਏ | ਇਸ ਮੌਕੇ ਮੁੱਖ ਮਹਿਮਾਨ ਸਾਬਕਾ ਡਿਸਟਿ੍ਕ ਗਵਰਨਰ ਲਾਇਨ ਹਰੀਸ਼ ਬੰਗਾ ਅਤੇ ਡਿਸਟਿ੍ਕ ਇਨਵਾਇਰਮੈਂਟ ਚੇਅਰਮੈਨ ਲਾਇਨ ਅਜਮੇਰ ਸਿੰਘ ਪਠਾਨਕੋਟ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਇਸ ਵਿਸ਼ੇਸ਼ ਸਮਾਗਮ ਬਾਰੇ ਡਿਸਟਿ੍ਕ ਗਵਰਨਰ ਲਾਇਨ ਵੀ. ਐਮ ਗੋਇਲ ਨੂੰ ਅਤੇ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ. ਪੀ. ਸਿੰਘ ਨੂੰ ਦੱਸਾਂਗਾ ਅਤੇ ਇੰਟਰਨੈਸ਼ਨਲ ਵਲੋਂ ਵਿਸ਼ੇਸ਼ ਸਨਮਾਨ ਵੀ ਦਿਵਾਵਾਂਗਾ | ਇਸ ਮੌਕੇ ਰੀਜਨ ਚੇਅਰਮੈਨ ਲਾਇਨ ਕੁਲਦੀਪ ਭੂਸ਼ਨ ਖੰਨਾ ਵੀ ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਏ | ਇਸ ਮੌਕੇ ਕਲੱਬ ਦੇ ਚਾਰਟਰਡ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੇ ਨਾਲ ਕਲੱਬ ਮੈਂਬਰ ਸ਼ਰਨਦੀਪ ਦੋਸਾਂਝ, ਰਮਨਦੀਪ ਸਿੰਘ, ਹਰਨੇਕ ਸਿੰਘ, ਰੋਹਿਤ ਚੋਪੜਾ, ਕਮਲਜੀਤ ਰਾਏ, ਸੋਨੀਆ ਰਾਏ, ਪਿ੍ਆ ਚੋਪੜਾ, ਅਮਰਜੀਤ ਸਿੰਘ ਨੌਰਾ, ਸੀਮਾ, ਅਮਰਜੀਤ ਸਿੰਘ ਨਾਗਰਾ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਸਨਪ੍ਰੀਤ ਦੋਸਾਂਝ, ਲਾਭਦੀਪ ਸਿੰਘ, ਹਰਮਨਪ੍ਰੀਤ ਕੌਰ, ਸੁਧੀਰ ਕੁਮਾਰ, ਕਮਲਜੀਤ ਕੌਰ, ਜਸਵੀਰ ਸੰਘਾ, ਕੁਲਦੀਪ ਸਿੰਘ ਰਾਣਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਮਰਦੀਪ ਕਾਲਜ ਦਾ ਐੱਮ.ਬੀ.ਏ. ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਇੰਟਰ-ਹਾਊਸ ਕੁਇਜ਼ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।