ਬੰਗਾ, 20 ਜੁਲਾਈ (ਕੁਲਦੀਪ ਸਿੰਘ ਪਾਬਲਾ) - ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਲੋਂ ਜਮਾਤ ਪਹਿਲੀ ਅਤੇ ਦੂਸਰੀ ਦੇ ਵਿਦਿਆਰਥੀਆਂ ਲਈ ਇਕ ਰੌਚਕ ਅਤੇ ਸਿੱਖਣਯੋਗ ਇੰਟਰ-ਹਾਊਸ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਇਹ ਮੁਕਾਬਲਾ ਸਕੂਲ ਦੇ ਆਡੀਟੋਰੀਅਮ ਹਾਲ 'ਚ ਕਰਵਾਇਆ ਗਿਆ, ਜਿੱਥੇ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ ਉਤਸੁਕਤਾ ਨਾਲ ਭਾਗ ਲਿਆ | ਮੁਕਾਬਲੇ 'ਚ ਆਮ ਗਿਆਨ, ਬੁਨਿਆਦੀ ਵਿਗਿਆਨ, ਗਿਣਤੀ, ਤਾਰਕਿਕ ਸੋਚ ਅਤੇ ਤਸਵੀਰ ਪਛਾਣ ਵਰਗੇ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ ਸੀ | ਕੁਇਜ਼ ਦੇ ਵੱਖ-ਵੱਖ ਰਾਊਾਡ ਜਿਵੇਂ ਕਿ ਰੇਪਿਡ ਫਾਇਰ, ਚਿੱਤਰ ਪਛਾਣ, ਆਡੀਓ ਰਾਊਾਡ ਅਤੇ ਟੀਮ ਰੀਲੇ ਨੇ ਬੱਚਿਆਂ ਦਾ ਉਤਸ਼ਾਹ ਵਧਾਇਆ | ਦਰਸ਼ਕਾਂ, ਖਾਸ ਕਰਕੇ ਮਾਪਿਆਂ ਨੇ ਭਰਪੂਰ ਹੌਂਸਲਾ ਅਫ਼ਜ਼ਾਈ ਕੀਤੀ | ਬੱਚਿਆਂ ਨੇ ਆਪਣੀ ਸੂਝ ਬੂਝ ਤੇ ਚੁਸਤੀ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਸਵਰੀਨ ਰਾਣੀ, ਜਸਮੀਤ ਕੌਰ, ਏਆਨ ਕੌਸ਼ਲ, ਪ੍ਰਵਨੂਰ ਦਇਆ (ਵਿਲੀਅਮ ਵਰਡਜ਼ ਵਰਥ ਹਾਊਸ), ਦੂਜਾ ਸਥਾਨ ਜਸਨੀਤ ਕੌਰ, ਸਾਇਨਾ, ਦਿਵਾਨਸ਼ੀ ਰਾਣਾ, ਦਿਵਾਂਸ਼ੀ ਰਾਣਾ (ਜੇਨ ਆਸਟਨ ਹਾਊਸ) ਨੇ ਪ੍ਰਾਪਤ ਕੀਤਾ | ਹਰੇਕ ਭਾਗੀਦਾਰ ਨੂੰ ਸਰਟੀਫਿਕੇਟ ਦਿੱਤਾ ਗਿਆ ਤੇ ਜੇਤੂਆਂ ਨੂੰ ਟ੍ਰਾਫੀ ਅਤੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਨੀਨਾ ਭਾਰਦਵਾਜ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ |