ਬਲਾਚੌਰ, 20 ਜੁਲਾਈ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)- ਪੰਜਾਬ ਦੇ ਵਿਰਸੇ ਤੇ ਸੱਭਿਆਚਾਰ ਤੋਂ ਨਵੀਂ ਪੀੜੀ੍ਹ ਨੂੰ ਜਾਣੂ ਕਰਾਉਣ ਲਈ ਸਾਂਝੇ ਯਤਨ ਕਰਨ ਦੀ ਜ਼ਰੂਰਤ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖ਼ਾਲਸਾ ਫਾਰਮ ਬਲਾਚੌਰ ਵਿਖੇ ਨਾਮਵਰ ਸੇਲੇਬ੍ਰੇਟੀ ਸਿਮਰਨ ਸਹਿਜਪਾਲ ਅਤੇ ਸੂਰੀ ਹਸਪਤਾਲ ਬਲਾਚੌਰ ਦੀ ਡਾਇਰੈਕਟਰ ਡਾ. ਅਮਨਦੀਪ ਸੂਰੀ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਸੂਰੀ ਹਸਪਤਾਲ ਅਤੇ ਖ਼ਾਲਸਾ ਫਾਰਮ ਵਲੋਂ ਨਾਮੀ ਫ਼ਰਮਾਂ ਦੇ ਸਹਿਯੋਗ ਨਾਲ 3 ਅਗਸਤ ਨੂੰ ਚੌਧਰੀ ਪੈਲੇਸ ਬਲਾਚੌਰ ਵਿਖੇ ਮੇਲਾ ਤੀਆਂ ਦਾ ਕਰਾਇਆ ਜਾ ਰਿਹਾ ਹੈ | ਪਹਿਲਾਂ ਨਾਟਕਾਂ ਅਤੇ ਫਿਰ ਪੰਜਾਬੀ ਫ਼ਿਲਮਾਂ 'ਚ ਧਮਾਲਾਂ ਪਾਉਣ ਵਾਲੀ ਅਦਾਕਾਰਾ ਜਤਿੰਦਰ ਕੌਰ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸੇ ਤਰ੍ਹਾਂ ਪੁਲਿਸ ਮਹਿਕਮੇ ਨਾਲ ਸੰਬੰਧਿਤ ਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ | ਇਸ ਤੋਂ ਇਲਾਵਾ ਪ੍ਰਮੁੱਖ ਅਦਾਕਾਰ ਬੀਨੂੰ ਢਿੱਲੋਂ, ਯੁਵਰਾਜ ਹੰਸ, ਮਲਕੀਤ ਰੌਣੀ, ਪਰਮਵੀਰ, ਸੁਨੀਤਾ ਧੀਰ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਅਨੀਤਾ ਮੀਤ, ਸਤਵੰਤ ਕੌਰ, ਪਰਮਿੰਦਰ ਗਿੱਲ, ਅਨੀਤਾ ਸ਼ਬਦੀਸ਼, ਨੀਤਾ ਯੋਗਰਾਜ, ਨਿਸ਼ਾ ਬਾਨੋ, ਨੇਹਾ ਦਿਆਲ, ਵਿਕਟਰ ਯੋਗਰਾਜ, ਪਿ੍ੰਸ ਸੰਧੂ, ਸਾਹਿਬ ਰੋਸ਼ਾ, ਅਨਮੋਲ, ਵੀ.ਕੇ ਮੱਟੂ, ਵਿਸ਼ੂ ਖੇਤੀਆ, ਰੀਤ ਕਾਹਲੋਂ, ਕੰਨਨ ਸੇਠ, ਮਰਦੀਨਾ, ਸੰਦੀਪ ਕੌਰ, ਸੰਦੀਪ ਸਿੱਧੂ, ਨਵਦੀਪ ਰਾਸ਼ੀ ਅਤੇ ਮੌਸਮੀ ਸੇਨ ਤੋਂ ਇਲਾਵਾ ਨਾਮਵਰ ਮਾਡਲ ਹੋਰ ਹਸਤੀਆਂ ਪਹੁੰਚ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਮੇਲੇ ਸੰਬੰਧੀ ਐਂਟਰੀ ਫ਼ੀਸ ਰੱਖੀ ਗਈ ਹੈ, ਜਾਣਕਾਰੀ ਦੇਣ ਸਮੇਂ ਸੂਰੀ ਹਸਪਤਾਲ ਦੇ ਡਾਇਰੈਕਟਰ ਡਾ. ਭੁਪਿੰਦਰਜੀਤ ਸਿੰਘ ਸੂਰੀ, ਈਵੈਂਟ ਮੈਨੇਜਰ ਤਰੁਣ ਜੋਤ ਸਿੰਘ ਤੇ ਹੋਰ ਪ੍ਰਬੰਧਕ ਹਾਜ਼ਰ ਸਨ |