ਉਸਮਾਨਪੁਰ, 18 ਜੁਲਾਈ (ਸੰਦੀਪ ਮਝੂਰ) - ਉੱਘੇ ਦਾਨੀ ਸੱਜਣ ਅਤੇ ਅਮਰੀਕਾ ਦੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਯੂ.ਐਸ.ਏ (ਸਿਆਟਲ) ਉਸਮਾਨਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸ. ਮਹਿੰਦਰ ਸਿੰਘ ਪੰਗਲੀਆ (85) ਦਾ ਸੰਖੇਪ ਬਿਮਾਰੀ ਮਗਰੋਂ ਅਮਰੀਕਾ ਵਿਖੇ ਦਿਹਾਂਤ ਹੋ ਗਿਆ | ਉਨ੍ਹਾਂ ਦੱਸਿਆ ਕਿ ਮਹਿੰਦਰ ਸਿੰਘ ਦੀ ਮਿ੍ਤਕ ਦੇਹ ਦਾ ਸਸਕਾਰ ਅਮਰੀਕਾ ਦੇ ਸ਼ਹਿਰ ਕੌਲਬੀ ਐਵਰੈਟ ਵਿਖੇ 28 ਜੁਲਾਈ ਨੂੰ 11:00 ਵਜੇ ਕੀਤਾ ਜਾਵੇਗਾ | ਇਸ ਮੌਕੇ ਹਲਕਾ ਵਿਧਾਇਕ ਨਵਾਂਸ਼ਹਿਰ ਡਾ. ਨਛੱਤਰ ਪਾਲ, ਹਲਕਾ ਵਿਧਾਇਕ ਬੰਗਾ ਡਾ: ਸੁਖਵਿੰਦਰ ਸੁੱਖੀ, ਸਾਬਕਾ ਹਲਕਾ ਵਿਧਾਇਕ ਅੰਗਦ ਸਿੰਘ, ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਬਰਜਿੰਦਰ ਸਿੰਘ ਹੁਸੈਨਪੁਰ, ਜਸਪਾਲ ਸਿੰਘ ਯੂ.ਐਸ.ਏ, ਤਰਲੋਚਨ ਸਿੰਘ ਦੁਪਾਲਪੁਰ ਯੂ.ਐਸ.ਏ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ, ਲਖਵੀਰ ਸਿੰਘ ਸੋਇਤਾ ਸੇਵਾਮੁਕਤ ਡੀ.ਐਸ.ਪੀ, ਅਜੈਬ ਸਿੰਘ ਸਾਬਕਾ ਸਰਪੰਚ, ਤਲਵਿੰਦਰ ਸਿੰਘ ਦੁਬਈ, ਬਲਬੀਰ ਸਿੰਘ ਸਾਬਕਾ ਕੌਂਸਲਰ, ਕਿਰਪਾਲ ਸਿੰਘ, ਬਲਬੀਰ ਸਿੰਘ ਨੰਬਰਦਾਰ, ਡਾ ਮੇਜਰ ਸਿੰਘ ਭਗਰਾਂ, ਗੁਰਪ੍ਰੀਤ ਸਿੰਘ ਬੱਬੂ ਨੰਬਰਦਾਰ, ਹਰਿੰਦਰ ਸਿੰਘ ਮਿੰਟਾ, ਹਰਭਜਨ ਸਿੰਘ, ਮਨਜੀਤ ਸਿੰਘ, ਕਮਲੇਸ਼ ਕੌਰ ਸਰਪੰਚ, ਮਦਨ ਲਾਲ, ਕੈਪਟਨ ਮੱਖਣ ਸਿੰਘ, ਹਰਮਿੰਦਰ ਸਿੰਘ, ਹਰਪਾਲ ਸਿੰਘ, ਗੁਰਜਿੰਦਰ ਸਿੰਘ ਦੌਲਤਪੁਰ, ਬਲਬੀਰ ਸਿੰਘ ਬੱਗੂ, ਤਰਸੇਮ ਸਿੰਘ ਠੇਕੇਦਾਰ, ਰਛਪਾਲ ਸਿੰਘ, ਦਰਬਾਰਾ ਸਿੰਘ, ਜਸਵੰਤ ਸਿੰਘ, ਬਹਾਦਰ ਸਿੰਘ, ਰਘੁਵੀਰ ਸਿੰਘ, ਪਾਖਰ ਸਿੰਘ, ਮਲਕੀਤ ਸਿੰਘ ਨੰਬਰਦਾਰ, ਸਤਨਾਮ ਸਿੰਘ, ਬਲਵਿੰਦਰ ਸਿੰਘ, ਗੌਰਵ ਗਾਬਾ ਪ੍ਰਧਾਨ ਦੁਕਾਨਦਾਰ ਯੂਨੀਅਨ ਰਾਹੋਂ, ਪ੍ਰੈਸ ਕਲੱਬ ਰਾਹੋਂ ਦੇ ਸਮੂਹ ਮੈਂਬਰਾਂ ਸਮੇਤ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |