14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਦੀ ਜਨਰਲ ਬਾਡੀ ਦੀ ਮੀਟਿੰਗ <br/>

ਲਾਇਨ ਸਤਨਾਮ ਸਾਗਰ ਅਰੋੜਾ ਅਤੇ ਲਾਇਨ ਲੇਡੀ ਮੀਨੂ ਨੂੰ ਅਮਰੀਕਾ ਵੱਲ ਰਵਾਨਾ ਕਰਨ ਸਮੇਂ ਦੀ ਯਾਦਗਾਰੀ ਤਸਵੀਰ | ਤਸਵੀਰ : ਕਰਮ ਲਧਾਣਾ <br/> 17-07-2025
ਬੰਗਾ, 16 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ, ਕੁਲਦੀਪ ਸਿੰਘ ਪਾਵਲਾ)-ਉੱਘੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਦੀ ਜਨਰਲ ਬਾਡੀ ਦੀ ਪਹਿਲੀ ਮੀਟਿੰਗ ਲਾਇਨ ਰਾਮ ਜੀਤ ਸਿੰਘ ਅਤੇ ਫ਼ਸਟ ਲਾਇਨ ਲੇਡੀ ਗੁਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਡਿੰਪੀ ਰੈਸਟੋਰੈਂਟ ਬੰਗਾ ਵਿਖੇ ਹੋਈ | ਇਸ ਮੀਟਿੰਗ ਦੀ ਸ਼ੁਰੂਆਤ ਲਾਇਨ ਲੇਡੀ ਮੀਨੂ ਵਲੋਂ ਪ੍ਰਮਾਤਮਾ ਨੂੰ ਯਾਦ ਕਰਦਿਆਂ ਲਾਇਨ ਅਰਦਾਸ ਕਰਕੇੇ ਕੀਤੀ ਗਈ | ਇਸ ਮੀਟਿੰਗ ਨੂੰ ਅੱਗੇ ਤੋਰਦਿਆਂ ਲਾਇਨ ਹਰਦੇਵ ਸਿੰਘ ਬੇਦੀ ਵਲੋਂ ਜਿੱਥੇ ਪਿਛਲੇ ਲਾਇਨ ਸਾਲ 'ਚ ਕੀਤੇ ਕੰਮਾਂ 'ਤੇ ਪੰਛੀ ਝਾਤ ਮਾਰਦਿਆਂ ਕਲੱਬ ਮੈਂਬਰਾਂ ਨੂੰ ਜਾਣੂ ਕਰਵਾਇਆ, ਉੱਥੇ ਉਨ੍ਹਾਂ ਨੇ ਇਸ ਸਮਾਗਮ ਦਾ ਮੁੱਖ ਮਕਸਦ ਲਾਇਨ ਸਤਨਾਮ ਸਾਗਰ ਅਰੋੜਾ ਅਤੇ ਉਹਨਾਂ ਦੀ ਸ਼ਰੀਕ-ਏ-ਹਯਾਤ ਲਾਇਨ ਲੇਡੀ ਮੀਨੂ ਦੇ 109 ਇੰਟਰਨੈਸ਼ਨਲ ਕਨਵੋਕੇਸ਼ਨ ਓਰਲਾਡੋਂ ਅਮਰੀਕਾ 'ਚ ਸ਼ਮੂਲੀਅਤ ਕਰਨ ਨੂੰ ਦੱਸਦਿਆਂ ਖੁਸ਼ੀ ਜਾਹਿਰ ਕੀਤੀ | ਸਮੂਹ ਕਲੱਬ ਮੈਂਬਰਾਂ ਵਲੋਂ ਦੋਵਾਂ ਲਾਇਨ ਆਗੂਆਂ ਨੂੰ ਮੁਬਾਰਕਬਾਦ ਸ਼ੁੱਭਕਾਮਨਾਂਵਾਂ ਦਿੱਤੀਆਂ | ਇਸ ਮੌਕੇ ਭਵਿੱਖ ਵਿੱਚ ਹੋਣ ਵਾਲੇ ਸਮਾਜ-ਸੇਵਾ ਦੇ ਕੰਮਾਂ ਵਾਰੇ ਵਿਚਾਰ ਚਰਚਾ ਕੀਤੀ ਗਈ ਤੇ ਮੌਨਸੂਨ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਫੈਸਲਾ ਕੀਤਾ | ਇਸ ਮੌਕੇ ਹਾਜ਼ਰ ਮੈਂਬਰਾਂ 'ਚ ਲਾਇਨ ਸੁੱਚਾ ਰਾਮ ਡਾਇਰੈਕਟਰ, ਲਾਇਨ ਪਲਵਿੰਦਰ ਸਿੰਘ ਪੂੰਨੀ ਸਕੱਤਰ, ਲਾਇਨ ਜਤਿੰਦਰ ਸਿੰਘ ਪਾਬਲਾ ਖਜਾਨਚੀ, ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਪੀ.ਆਰ.ਓ, ਲਇਨ ਦਲਵੀਰ ਚੰਦ ਕਾਨੂੰਗੋ, ਲਾਇਨ ਸੰਦੀਪ ਕੁਮਾਰ ਗਾਬਾ, ਲਾਇਨ ਨਿਰੰਜਨ ਸਿੰਘ, ਲਾਇਨ ਲੇਡੀ ਕਿਰਨਜੀਤ ਕੌਰ, ਸ਼ਰਨਜੀਤ ਕੌਰ, ਲਾਇਨ ਰਿਸ਼ੂ ਕੁਮਾਰ, ਜਗਦੀਸ਼ ਕਲਸੀ, ਅਮਨ ਅਰੋੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਸ਼ਪਾਲ ਸਿੰਘ ਮੰਡੇਰ ਵਲੋਂ ਸਰਕਾਰੀ ਸਕੂਲ ਬਕਾਪੁਰ ਵਿਖੇ ਮੀਟਿੰਗ <br/> ਅਗਲੀ ਖ਼ਬਰ 30 ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।