18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮੁਬਾਰਕਪੁਰ ਵਿਖੇ ਘਰ-ਘਰ ਡੇਂਗੂ ਪ੍ਰਤੀ ਕੀਤਾ ਸੁਚੇਤ <br/>

ਪਿੰਡ ਮੁਬਾਰਕਪੁਰ ਵਿਖੇ ਘਰ-ਘਰ ਡੇਂਗੂ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕ ਕਰਦੇ ਹੋਏ | <br/> 16-07-2025
ਨਵਾਂਸ਼ਹਿਰ, 15 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਕੇਸ਼ ਅਤੇ ਐਸ. ਐਮ. ਓ ਪੀ. ਐਚ. ਸੀ ਮੁਜੱਫਰਪੁਰ ਡਾਕਟਰ ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਪਿੰਡ ਮੁਬਾਰਕਪੁਰ ਵਿਖੇ ਡੇਂਗੂ ਪ੍ਰਤੀ ਘਰ-ਘਰ ਜਾ ਕੇ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਸੁਚੇਤ ਕਰਦਿਆਂ ਮੈਡੀਕਲ ਟੀਮ ਨੇ ਦੱਸਿਆ ਕਿ ਸਾਨੂੰ ਆਪਣੇ ਘਰਾਂ ਵਿੱਚ ਅਤੇ ਆਲ਼ੇ ਦੁਆਲ਼ੇ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ | ਘਰ 'ਚ, ਘਰ ਦੀ ਛੱਤ ਉੱਪਰ ਖਾਲੀ ਬਾਲਟੀ, ਟੱਬ, ਟਾਇਰ ਜਾਂ ਕੋਈ ਵੀ ਖਾਲੀ ਬਰਤਨ ਜਿਸ 'ਚ ਪਾਣੀ ਖੜ੍ਹਾ ਹੁੰਦਾ ਹੋਵੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਮੱਛਰ ਖੜ੍ਹੇ ਪਾਣੀ 'ਚ ਪਲ਼ਦਾ ਹੈ | ਇਸ ਕਰਕੇ ਪੰਛੀਆਂ ਦੇ ਪੀਣ ਲਈ ਰੱਖੇ ਗਏ ਕਟੋਰਿਆਂ, ਕੂਲਰਾਂ, ਗਮਲਿਆਂ ਆਦਿ ਦਾ ਪਾਣੀ ਰੋਜ਼ ਬਦਲਣਾ ਚਾਹੀਦਾ ਹੈ | ਬੁਖਾਰ ਹੋਣ 'ਤੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਚੈੱਕ ਕਰਵਾਕੇ ਦਵਾਈ ਲੈਣੀ ਚਾਹੀਦੀ ਹੈ | ਇਸ ਮੌਕੇ ਪ੍ਰਦੀਪ ਕੁਮਾਰ, ਗੁਰਚਰਨ ਪ੍ਰਸਾਦ ਸਿੰਘ, ਕਮਲੇਸ਼ ਰਾਣੀ, ਰਾਜਿੰਦਰ ਪਾਲ ਸਿੰਘ (ਸਾਰੇ ਮਲਟੀਪਰਪਜ਼ ਹੈਲਥ ਵਰਕਰ, ਕੁਲਦੀਪ ਕੌਰ ਆਸ਼ਾ ਵਰਕਰ, ਨੰਬਰਦਾਰ ਦੇਸ ਰਾਜ ਬਾਲੀ, ਬਲਵਿੰਦਰ ਕੌਰ ਅਤੇ ਬ੍ਰੀਡਰ ਚੈੱਕਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਹਿਲਵਾਨ ਅਰਸ਼ਦੀਪ ਬਾਠ ਜੰਡੀ ਦਾ ਪਿੰਡ ਪਹੁੰਚਣ 'ਤੇ ਕੀਤਾ ਸਵਾਗਤ <br/> ਅਗਲੀ ਖ਼ਬਰ ਗਾਜਰ ਬੂਟੀ ਨੂੰ ਜੜੋਂ੍ਹ ਪੁੱਟਣ ਦਾ ਇਹੋ ਸਮਾਂ ਢੁਕਵਾਂ-ਐਮਾਂ ਜੱਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।