18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਗਾਜਰ ਬੂਟੀ ਨੂੰ ਜੜੋਂ੍ਹ ਪੁੱਟਣ ਦਾ ਇਹੋ ਸਮਾਂ ਢੁਕਵਾਂ-ਐਮਾਂ ਜੱਟਾਂ

ਅਜੀਤ ਡੈਸਕ 16-07-2025

ਬੰਗਾ, 15 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)-ਗਾਜਰ ਬੂਟੀ (ਕਾਂਗਰਸ ਘਾਹ) ਜਿਸ ਦਾ ਮਨੁੱਖ ਦੀ ਚਮੜੀ ਅਤੇ ਸਾਹ ਪ੍ਰਣਾਲੀ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ ਦੇ ਖ਼ਾਤਮੇ ਲਈ ਬਰਸਾਤ ਦਾ ਮੌਸਮ ਢੁਕਵਾਂ ਸਮਾਂ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਤੀਸ਼ ਕੁਮਾਰ ਐਮਾਂ ਜੱਟਾਂ ਸੀਨੀਅਰ ਅਹੁਦੇਦਾਰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਇਲਾਕੇ 'ਚ ਫੈਲੀ ਬੇਸ਼ੁਮਾਰ ਗਾਜਰ ਬੂਟੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ | ਸਤੀਸ਼ ਕੁਮਾਰ ਨੇ ਅੱਗੇ ਦੱਸਿਆ ਕਿ ਇਹ ਇਕ ਵਿਦੇਸ਼ੀ ਨਦੀਨ ਹੈ ਜੋ ਕਿਸੇ ਸਮੇਂ ਬਾਹਰਲੇ ਮੁਲਕ ਤੋਂ ਕਣਕ ਦੀ ਆਯਾਤ ਨਾਲ ਇਸ ਮੁਲਕ 'ਚ ਆ ਗਿਆ ਸੀ | ਇਸ ਨਦੀਨ ਨੇ ਪੂਰੇ ਮੁਲਕ ਦੀਆਂ ਸੜਕਾਂ, ਖੁੱਲ੍ਹੀਆਂ ਥਾਵਾਂ, ਸੜਕਾਂ ਦੇ ਬਰਮਾ 'ਤੇ ਇਸ ਕਦਰ ਪਸਾਰਾ ਕਰ ਲਿਆ ਹੈ ਕਿ ਅੱਜ ਇਹ ਇਕ ਵੱਡੀ ਚੁਨੌਤੀ ਬਣ ਗਿਆ ਹੈ | ਇਸ ਦਾ ਸਫ਼ਾਇਆ ਕਰਨ ਲਈ ਇਸ ਨੂੰ ਜੜ ਤੋਂ ਪੁੱਟਣਾ ਬੜਾ ਜ਼ਰੂਰੀ ਹੈ | ਜਿਸ ਲਈ ਬਰਸਾਤ ਦਾ ਇਹ ਸਮਾਂ ਬੇਹੱਦ ਢੁਕਵਾਂ ਹੈ | ਇਸ ਮੌਕੇ ਬੋਲਦਿਆਂ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਡਾ. ਪਰਮਿੰਦਰ ਸਿੰਘ ਵਾਰੀਆ, ਪ੍ਰਧਾਨ ਬਲਵੀਰ ਸਿੰਘ ਯੂ.ਕੇ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਲੈਕ. ਤਰਸੇਮ ਪਠਲਾਵਾ, ਸੰਦੀਪ ਕੁਮਾਰ ਗੌੜ, ਪਰਵਿੰਦਰ ਸਿੰਘ ਰਾਣਾ ਅਤੇ ਅਮਰਜੀਤ ਸਿੰਘ ਸੂਰਾਪੁਰ ਆਦਿ ਬੁਲਾਰਿਆਂ ਨੇ ਕਿਹਾ ਇਸ ਬੂਟੀ ਨੂੰ ਖ਼ਤਮ ਕਰਨ ਲਈ ਰਲਕੇ ਅਭਿਆਨ ਚਲਾਇਆ ਜਾਣਾ ਬੜਾ ਜ਼ਰੂਰੀ ਹੈ | ਇਸ ਮੌਕੇ ਹੋਰਨਾਂ ਤੋ ਇਲਾਵਾ ਸੰਸਥਾ ਦੇ ਪੈੱ੍ਰਸ ਸਕੱਤਰ ਸੁਰਿੰਦਰ ਸਿੰਘ ਕਰਮ, ਚੰਨੀ ਪਠਲਾਵਾ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਰਜਿੰਦਰ ਸਿੰਘ ਜਿੰਦਾ, ਪ੍ਰਭਜੋਤ ਸਿੰਘ ਪਠਲਾਵਾ, ਦੀਪ ਚੰਦ ਬਰੇਲੀ ਹਾਜ਼ਰ ਸਨ |

ਪਿਛਲੀ ਖ਼ਬਰ ਮੁਬਾਰਕਪੁਰ ਵਿਖੇ ਘਰ-ਘਰ ਡੇਂਗੂ ਪ੍ਰਤੀ ਕੀਤਾ ਸੁਚੇਤ <br/> ਅਗਲੀ ਖ਼ਬਰ ਧੁੱਸੀ ਬੰਨ੍ਹ ਦੀ ਮੁਰੰਮਤ ਲਈ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।