18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸੇਵਾ ਦੀ ਬਜਾਏ ਦੁਬਿਧਾ ਦਾ ਕੇਂਦਰ ਬਣੇ ਪਿੰਡਾਂ 'ਚ ਬਣੇ ਸੁਵਿਧਾ ਕੇਂਦਰ <br/>

ਕਸਬਾ ਪੋਜੇਵਾਲ ਵਿਖੇ ਬੰਦ ਪਏ ਸੇਵਾ ਕੇਂਦਰ ਦੀ ਤਸਵੀਰ | ਤਸਵੀਰ : ਬੂਥਗੜ੍ਹੀਆ <br/> 16-07-2025
ਪੋਜੇਵਾਲ ਸਰਾਂ, 15 ਜੁਲਾਈ (ਬੂਥਗੜ੍ਹੀਆ)- ਪਿੰਡਾਂ ਦੇ ਅੰਦਰ ਬਣਾਏ ਸੇਵਾ ਕੇਂਦਰ ਕਸਬੇ ਦੇ ਲੋਕਾਂ ਨੂੰ ਸੇਵਾ ਦੀ ਬਜਾਏ ਦੁਵਿਧਾ ਬਣੇ ਬੈਠੇ ਹਨ | ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਤਹਿਸੀਲਾਂ ਕਹਚਿਰੀਆਂ ਦੇ ਅੰਦਰ ਹੋ ਰਹੀ ਖੱਜਲ ਖੁਆਰੀ ਨੂੰ ਰੋਕਣ ਲਈ ਰਾਜ ਦੇ ਅੰਦਰ ਪਿੰਡਾਂ ਿ'ਚ ਸੁਵਿਧਾ ਕੇਂਦਰ ਖੋਲ੍ਹੇ ਸਨ ਜੋ ਥੋੜੇ ਸਮੇਂ ਦੌਰਾਨ ਹੀ ਬੰਦ ਹੋ ਗਏ ਸਨ | ਜਿਨ੍ਹਾਂ ਨਾਲ ਛੋਟੇ ਤੋਂ ਲੈ ਕੇ ਵੱਡੇ ਲੋਕਾਂ ਨੂੰ ਕੰਮ ਕਰਵਾਉਣ ਦੀ ਸੌਖ ਹੋ ਗਈ ਸੀ ਤੇ ਇਲਾਕੇ ਦੇ ਨੌਜਵਾਨਾਂ ਤੇ ਲੜਕੀਆਂ ਨੂੰ ਰੁਜ਼ਗਾਰ ਵੀ ਮਿਲਿਆ ਸੀ | ਕਸਬਾ ਪੋਜੇਵਾਲ 'ਚ ਬਣੇ ਇਸ ਬੰਦ ਪਏ ਸੇਵਾ ਕੇਂਦਰ ਦੇ ਕਾਰਨ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪੋਜੇਵਾਲ ਕਸਬੇ ਦਾ ਸੇਵਾ ਕੇਂਦਰ ਦਰਜਨ ਤੋਂ ਜਿਆਦਾ ਦੇ ਕਰੀਬ ਪਿੰਡਾਂ ਨੂੰ ਸੁਵਿਧਾ ਦੇ ਨਾਲ ਜੋੜਦਾ ਸੀ | ਜਿਸ ਦੇ ਨਾਲ ਲੋਕਾਂ ਨੂੰ ਬਿਜਲੀ ਦਾ ਬਿੱਲ, ਘੋਸ਼ਣਾ ਪੱਤਰ, ਅਧਾਰ ਕਾਰਡ, ਪੈਨ ਕਾਰਡ, ਜਮੀਨੀ ਫਰਦ, ਪਾਸਪੋਰਟ ਆਦਿ ਸੁਵਿਧਾਵਾਂ ਪ੍ਰਦਾਨ ਹੁੰਦੀਆਂ ਸਨ | ਪਰ ਹੁਣ ਇਲਾਕੇ ਦੇ ਲੋਕਾਂ ਨੂੰ ਇਹ ਸੇਵਾ ਕੇਂਦਰ ਦੀਆਂ ਸੁਵਿਧਾਵਾਂ ਲੈਣ ਲਈ ਬਲਾਚੌਰ, ਖੁਰਦਾਂ ਜਾਂ ਸੜੋਆ, ਭੱਦੀ ਜਾਣਾ ਪੈਂਦਾ ਹੈ ਜਿੱਥੇ ਕਿ ਉਨ੍ਹਾਂ ਦਾ ਕੰਮ ਕਰਾਉਣ ਦਾ ਖਰਚਾ ਅਲੱਗ ਤੇ ਆਉਣ ਜਾਣ ਦਾ ਬੱਸ ਖਰਚਾ ਜਾਂ ਤੇਲ ਖਰਚਾ ਚੁਕਾਉਣਾ ਪੈਂਦਾ ਹੈ | ਇਲਾਕੇ ਦੇ ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਮੌਜੂਦਾ ਵਿਧਾਇਕ ਤੋਂ ਮੰਗ ਹੈ ਕਿ ਕਾਂਗਰਸ ਸਰਕਾਰ ਦੇ ਵੇਲੇ ਦੌਰਾਨ ਬੰਦ ਕਰਵਾਏ ਇਨ੍ਹਾਂ ਸੁਵਿਧਾ ਕੇਂਦਰਾਂ ਨੂੰ ਜਲਦ ਤੋਂ ਜਲਦ ਚਾਲੂ ਕਰਵਾਇਆ ਜਾਵੇ |

ਪਿਛਲੀ ਖ਼ਬਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਦੀ ਹੋਈ ਅਹਿਮ ਮੀਟਿੰਗ <br/> ਅਗਲੀ ਖ਼ਬਰ ਕਾਲੋਵਾਲ ਵਿਖੇ 'ਐਂਟੀ ਡੇਂਗੂ ਮੰਥ' ਸੰਬੰਧੀ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।