25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਲਧਾਣਾ ਝਿੱਕਾ ਸਕੂਲ 'ਚ ਵਿਸ਼ਵ ਤੰਬਾਕੂ ਰਹਿਤ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ

ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਸਿਵਲ ਹਸਪਤਾਲ ਸੁੱਜੋਂ ਦੇ ਐਸ. ਐਮ. ਓ ਡਾ: ਚਰਨਜੀਤ ਕੁਮਾਰ ਬੱਚਿਆਂ ਨੂੰ ਤੰਬਾਕੂ ਤੋਂ ਜਾਗਰੂਕ ਕਰਦੇ ਹੋਏ ਨਾਲ ਹਾਜ਼ਰੀਨ ਦਾ ਇਕੱਠ | ਤਸਵੀਰ : ਕਰਮ ਲਧਾਣਾ <br/> 02-06-2025
ਬੰਗਾ, 1 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਡਾ. ਚਰਨਜੀਤ ਕੁਮਾਰ ਐਸ. ਐਮ. ਓ ਸੁੱਜੋਂ ਦੀ ਰਹਿਨੁਮਾਈ ਹੇਠ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖ਼ੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਂਦਿਆਂ ਬੱਚਿਆਂ ਨੂੰ ਤੰਬਾਕੂ ਤੋਂ ਬਚਣ ਹਿੱਤ ਸਾਵਧਾਨ ਕੀਤਾ | ਇਸ ਮੌਕੇ ਡਾ. ਚਰਨਜੀਤ ਕੁਮਾਰ ਨੇ ਦੱਸਿਆ ਕਿ ਇਸ ਦਿਨ ਪੂਰੇ ਵਿਸ਼ਵ ਵਿੱਚ ਆਮ ਲੋਕਾਂ ਨੂੰ ਤੰਬਾਕੂ ਦੇ ਸੇਵਨ ਕਰਨ ਨਾਲ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ | ਹੈਲਥ ਇੰਸਪੈਕਟਰ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਤੰਬਾਕੂ ਦੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ 2003 ਵਿੱਚ ਕੋਟਪਾ ਐਕਟ ਨੂੰ ਲਾਗੂ ਕਰ ਦਿੱਤਾ | ਵਿੱਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਸੇਵਨ ਕਰਨਾ ਅਪਰਾਧ ਹੈ | ਸਕੂਲ ਪਿ੍ੰ: ਰਜਨੀਸ਼ ਕੁਮਾਰ, ਲੈਕ: ਬੂਟਾ ਸਿੰਘ ਮਾਹਿਲ ਨੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਹਰਮੇਸ਼ ਲਾਲ ਹੈੱਲਥ ਇੰਸਪੈਕਟਰ, ਰਾਜ ਕੁਮਾਰ ਹੈੱਲਥ ਵਰਕਰ, ਹਰਜਿੰਦਰ ਕੁਮਾਰ ਹੈੱਲਥ ਵਰਕਰ, ਸਕੂਲ ਅਧਿਆਪਕ, ਬੱਚਿਆਂ ਦੇ ਮਾਪੇ ਅਤੇ ਵਿਦਿਆਰਥੀ ਮੌਜੂਦ ਸਨ |
ਪਿਛਲੀ ਖ਼ਬਰ ਪੱਛਮੀ ਰੂਸ ਵਿਚ ਧਮਾਕਿਆਂ ਕਾਰਨ 2 ਪੁਲ ਢਹੇ, 7 ਲੋਕਾਂ ਦੀ ਮੌਤ ਅਗਲੀ ਖ਼ਬਰ ਕੋ-ਆਪ੍ਰੇਟਿਵ ਬੈਂਕ ਮੇਹਲੀ ਵਿਖੇ ਸਟਾਫ- ਗਾਹਕ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।