19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਆਪ ਦੇ ਰਾਜ ਅੰਦਰ ਲੋਕਤੰਤਰ ਦਾ ਰੱਜ ਕੇ ਘਾਣ ਹੋ ਰਿਹਾ-ਕੇ. ਡੀ. ਵੈਦ

ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤਣ 'ਤੇ ਤੇਜਿੰਦਰ ਸਿੰਘ ਲਾਡੀ ਜੱਸੜ ਸਮੇਤ ਹੋਰ ਆਗੂਆਂ ਦੇ ਸਨਮਾਨ ਸਮੇਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ¢ ਤਸਵੀਰ : ਅੰਮਿ੍ਤਪਾਲ ਸਿੰਘ ਕੈਲੇ <br/> 28-12-2025
ਡੇਹਲੋਂ, 27 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਕਾਂਗਰਸ ਪਾਰਟੀ ਸੂਬੇ ਦੇ ਸੁਨਹਿਰੇ ਭਵਿੱਖ ਲਈ ਚਿੰਤਤ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ ਅਤੇ ਸੂਬੇ ਅੰਦਰ ਲੋਕਤੰਤਰ ਦਾ ਰੱਜ ਕੇ ਘਾਣ ਕੀਤਾ ਜਾ ਰਿਹਾ ਹੈ¢ ਇਹ ਪ੍ਰਗਟਾਵਾ ਅੱਜ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਜ਼ੋਨ ਆਲਮਗੀਰ ਤੋਂ ਜੇਤੂ ਬੀਬੀ ਹਰਜੀਵਨ ਕੌਰ ਜੱਸੜ ਦੇ ਪਤੀ ਸਾਬਕਾ ਮਿਲਕ ਪਲਾਂਟ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ ਸਮੇਤ ਕਾਂਗਰਸੀ ਆਗੂਆਂ ਦੇ ਸਨਮਾਨ ਸਮੇਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਕੀਤਾ¢ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਵਿਕਾਸ ਕਾਰਜ ਨਾ ਮਾਤਰ ਦੇ ਬਰਾਬਰ ਹਨ | ਪਰ ਸਰਕਾਰ ਦੇ ਨੁਮਾਇੰਦੇ ਇਸ ਸੰਬੰਧੀ ਕੋਰਾ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ¢ ਕੇ. ਡੀ. ਵੈਦ ਨੇ ਦਾਅਵਾ ਕਰਦਿਆਂ ਕਿਹਾ ਕਿ ਭਾਵੇਂ ਚੋਣਾਂ ਦੌਰਾਨ ਸੱਤਾਧਾਰੀ ਧਿਰ ਵਲੋਂ ਕਾਂਗਰਸੀ ਉਮੀਦਵਾਰਾਂ ਨਾਲ ਵੱਡੇ ਪੱਧਰ 'ਤੇ ਧੱਕੇਸ਼ਾਹੀਆਂ ਕੀਤੀਆਂ ਗਈਆਂ | ਪਰ ਕਾਂਗਰਸ ਉਮੀਦਵਾਰਾਂ ਦੀ ਜਿੱਤ ਨੇ ਦਰਸਾ ਦਿੱਤਾ ਹੈ, ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ¢ ਸਾਬਕਾ ਵਿਧਾਇਕ ਕੇ. ਡੀ. ਵੈਦ ਨੇ ਕਾਂਗਰਸ ਆਗੂਆਂ ਤੇ ਵਰਕਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ 2027 ਲਈ ਤਕੜੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪੂਰੀ ਤਰਾਂ ਇੱਕਜੁੱਟ ਹੈ ਅਤੇ ਸੱਤਾਧਾਰੀਆਂ ਵਲੋਂ ਕਾਂਗਰਸ ਪਾਰਟੀ ਆਗੂਆਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਸਮਰੱਥਾ ਕਾਂਗਰਸ ਦੇ ਹਰ ਵਰਕਰ ਅੰਦਰ ਵਸੀ ਹੋਈ ਹੈ¢ਇਸ ਸਮੇਂ ਸਾਬਕਾ ਸੰਮਤੀ ਮੈਂਬਰ ਦਵਿੰਦਰ ਸਿੰਘ ਗਿੱਲ, ਕਿਸਾਨ ਸੈਲ ਦੇ ਪ੍ਰਧਾਨ ਹਿਰਦੇਪਾਲ ਸਿੰਘ ਢੀਂਡਸਾ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮ੍ਹਾ ਡੇਹਲੋਂ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਸੁਖਵਿੰਦਰ ਸਿੰਘ ਸੁੱਖੀ, ਮੈਨੇਜਰ ਸੰਧੂ ਸਮੇਤ ਹੋਰ ਹਾਜ਼ਰ ਸਨ¢
ਪਿਛਲੀ ਖ਼ਬਰ ਮਨਰੇਗਾ ਦਾ ਨਾਂਅ ਬਦਲਣ ਨਾਲ ਮਜ਼ਦੂਰਾਂ ਨੂੰ ਕੋਈ ਲਾਭ ਨਹੀਂ, 125 ਦਿਨਾਂ ਦਾ ਐਲਾਨ ਸਿਰਫ਼ ਮਜ਼ਾਕ-ਭੈਣੀ ਅਗਲੀ ਖ਼ਬਰ ਨੌਜਵਾਨ ਦੇ ਚਾਕੂ ਮਾਰ ਕੀਤਾ ਜ਼ਖ਼ਮੀ, ਪੁਲਿਸ ਵਲੋਂ ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।