20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਅਨੁਵਰਤ ਕਮੇਟੀ ਜਗਰਾਉਂ ਵਲੋਂ ਪ੍ਰਤਿਭਾ ਪੁਰਸਕਾਰ ਸਮਾਰੋਹ

ਅਜੀਤ ਡੈਸਕ 27-12-2025
ਜਗਰਾਉਂ, 26 ਦਸੰਬਰ (ਵਿਨੋਦ ਕੁਮਾਰ)-ਅਨੁਵਰਤ ਵਿਸ਼ਵ ਭਾਰਤੀ ਕਮੇਟੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਨੁਵਰਤ ਕਮੇਟੀ ਜਗਰਾਉਂ ਨੇ ਡਾਇਰੈਕਟਰ ਸੰਚਿਤ ਪ੍ਰਗਿਆ ਅਤੇ ਹਰਸ਼ ਪ੍ਰਗਿਆ ਦੀ ਮੌਜੂਦਗੀ ਵਿਚ ਤੇਰਾਪੰਥੀ ਭਵਨ ਵਿਖੇ 'ਸੰਵਿਧਾਨ ਦੀ ਧਾਰ ਨੈਤਿਕਤਾ ਦਾ ਆਧਾਰ ਹੋਣੀ ਚਾਹੀਦੀ ਹੈ' ਥੀਮ 'ਤੇ ਅਧਾਰਿਤ ਰਾਜ ਪੱਧਰੀ ਜੇਤੂਆਂ ਨੂੰ ਪ੍ਰਤਿਭਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ | ਮਹਿਲਾ ਮੰਡਲ ਦੀਆਂ ਅÏਰਤਾਂ ਨੇ ਗੀਤ ਨਾਲ ਮੰਗਲਾਚਰਨ ਪੇਸ਼ ਕੀਤਾ | ਅਨੁਵਰਤ ਕਮੇਟੀ ਦੇ ਪ੍ਰਧਾਨ ਰਾਜਪਾਲ ਜੈਨ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ | ਅਨੁਵਰਤ ਪਬਲਿਕ ਸਕੂਲ, ਸਰਵਹਿਤਕਾਰੀ ਵਿੱਦਿਆ ਮੰਦਰ ਸਕੂਲ, ਸਨਮਤੀ ਵਿਮਲ ਜੈਨ ਸਕੂਲ, ਲਾਜਪਤ ਰਾਏ ਗਰਲਜ਼ ਸਕੂਲ, ਆਦਰਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਮਹਾਂਪ੍ਰਗਿਆ ਸਕੂਲ ਦੇ ਬੱਚਿਆਂ ਨੂੰ ਕਮੇਟੀ ਵਲੋਂ ਲੇਖ ਲਿਖਣ, ਸੋਲੋ ਗੀਤ ਮੁਕਾਬਲਾ, ਕਵਿਤਾ ਮੁਕਾਬਲਾ, ਭਾਸ਼ਣ ਮੁਕਾਬਲਾ, ਡਰਾਇੰਗ ਮੁਕਾਬਲਾ ਅਤੇ ਹੌਂਸਲਾ ਵਧਾਊ ਇਨਾਮਾਂ ਵਰਗੇ ਰਾਜ ਪੱਧਰੀ ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ | ਪੁਰਸਕਾਰ ਜੇਤੂ ਵਿਦਿਆਰਥੀ ਪਿ੍ਆ ਅਨੁਵਰਤ ਸਕੂਲ, ਲਵਜੋਤ ਕੌਰ ਸਰਵਹਿਤਕਾਰੀ ਵਿਦਿਆ ਮੰਦਰ, ਇਸ਼ਿਤਾ ਅਨੁਵਰਤ ਸਕੂਲ, ਸ਼ਾਹੀਨ ਪ੍ਰਵੀਨ, ਮਹਾਂਪ੍ਰਗਿਆ ਸਕੂਲ ਜਗਰਾਉਂ ਦੀ ਰਸਲੀਨ ਕੌਰ, ਆਦਰਸ਼ ਕੰਨਿਆ ਵਿਦਿਆਲਿਆ ਹਾਈ ਸਕੂਲ ਦੀ ਜਾਹਨਵੀ, ਸਰਵਹਿੱਤਕਾਰੀ ਵਿਦਿਆ ਮੰਦਿਰ ਦੀ ਕਿ੍ਸ਼ਨ, ਸਤੀਸ਼ ਗੁਪਤਾ ਅਨੁਵਰਤ ਸਕੂਲ ਜਗਰਾਉਂ, ਸਰਵਹਿਤਕਾਰੀ ਵਿਦਿਆ ਮੰਦਰ ਤਮੰਨਾ, ਲਾਜਪਤ ਰਾਏ ਕੰਨਿਆ ਵਿਦਿਆਲਿਆ ਖੁਸ਼ੀ ਕੁਮਾਰੀ, ਖੁਸ਼ਬੂ ਅਨੁਵਰਤ ਸੈਕੰਡਰੀ ਸਕੂਲ, ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਤੋਂ ਅਰੁਣ ਸਿੰਘ ਅਤੇ ਗੁਰਨੂਰ ਕੌਰ, ਸਰਵਹਿਤਕਾਰੀ ਵਿਦਿਆ ਮੰਦਰ ਤੋਂ ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਇਰਮਾਨਦੀਪ ਹਾਈ ਸਕੂਲ ਤੋਂ ਮਨਪ੍ਰੀਤ ਕੌਰ, ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਸੁਖਮਨ ਕੌਰ ਅਤੇ ਗੁਰਨਿਮਰਤ ਕੌਰ ਨੂੰ ਐਵਾਰਡ ਦਿੱਤੇ ਗਏ | ਮੁੱਖ ਮਹਿਮਾਨ ਸ਼੍ਰੀ ਰਾਜਨ ਕੁਮਾਰ ਜੈਨ ਨੂੰ ਸ਼ਾਲ ਅਤੇ ਸਾਹਿਤ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਜਨ ਗੋਇਲ, ਕੋਆਰਡੀਨੇਟਰ ਅਤੇ ਜੱਜ ਸ਼੍ਰੀਮਤੀ ਰੋਜ਼ੀ ਗੋਇਲ, ਰਾਜੇਂਦਰ ਗੋਇਲ, ਸ਼ਸ਼ੀ ਭੂਸ਼ਣ ਜੈਨ, ਹਰਦੀਪ ਜੱਸੀ, ਕੋਆਰਡੀਨੇਟਰ ਪੂਜਾ ਜੈਨ, ਲਲਿਤ ਅਗਰਵਾਲ, ਸੰਦੀਪ ਕਮਲ, ਡਾ: ਕੁਲਭੂਸ਼ਣ ਗੁਪਤਾ, ਅੰਮਿ੍ਤ ਲਾਲ ਗੋਇਲ, ਰਵਨੀਤ ਗੁਪਤਾ, ਕੈਪਟਨ ਪ੍ਰਮੋਦ ਬਾਂਸਲ, ਜਵਾਹਰ ਲਾਲ ਵਰਮਾ, ਪੀਸੀ ਗਰਗ, ਜਗਮੋਹਨ ਮਿੱਤਲ, ਨਵਨੀਤ ਗੁਪਤਾ, ਕੈਸ਼ੀਅਰ ਸੁਰੇਸ਼ ਜੈਨ, ਨਵੀਨ ਮਿੱਤਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਬਰਸਾਲ ਵਿਖੇ 'ਆਪ' ਵਲੰਟੀਅਰਾਂ ਨਾਲ ਚੇਅਰਮੈਨ ਕਰਮਜੀਤ ਸਿੰਘ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਨਾਨਕਸਰ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।