20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਹੰਬੜਾਂ ਵਿਖੇ ਉੱਘੇ ਵਪਾਰੀ ਤਰਸੇਮ ਲਾਲ ਗੁਪਤਾ ਦੀ ਯਾਦ 'ਚ ਲੰਗਰ ਲਗਾਏ

ਅਜੀਤ ਡੈਸਕ 27-12-2025
ਹੰਬੜਾਂ, 26 ਦਸੰਬਰ (ਹਰਵਿੰਦਰ ਸਿੰਘ ਮੱਕੜ)- ਕਸਬਾ ਹੰਬੜਾਂ ਦੇ ਮੇਨ ਬਜ਼ਾਰ ਵਿਚ ਗੁਪਤਾ ਪਰਿਵਾਰ ਵਲੋਂ ਸਵ: ਤਰਸੇਮ ਲਾਲ ਗੁਪਤਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬਰਸੀ ਮਨਾਉਂਦਿਆਂ ਵਿਸ਼ਾਲ ਲੰਗਰ ਲਗਾਏ ਗਏ | ਇਸ ਮੌਕੇ ਉਨ੍ਹਾਂ ਦੇ ਸਪੁੱਤਰਾਂ 'ਚ ਵਿੱਕੀ ਗੁਪਤਾ ਤੇ ਕਪਿਲ ਗੁਪਤਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਮਾਪਿਆਂ ਦੇ ਦਰਸਾਏ ਗਏ ਮਾਰਗ 'ਤੇ ਚੱਲਣਾ ਸਮੇਂ ਦੀ ਮੁੱਖ ਲੋੜ ਹੈ ਤੇ ਮਾਪਿਆਂ ਦੀ ਸੇਵਾ ਕਰਨਾ ਸਾਡਾ ਮੁਢਲਾ ਫਰਜ਼ ਹੋਣਾ ਚਾਹੀਦਾ ਹੈ | ਇਸ ਮੌਕੇ ਸੰਗਤਾਂ ਲਈ ਛੋਲੇ ਪੂੜੀਆਂ, ਕੜਾਹ ਪ੍ਰਸ਼ਾਦ, ਦਾਲਾਂ, ਸਬਜ਼ੀਆਂ, ਚਾਹ ਆਦਿ ਦੇ ਲੰਗਰ ਲਗਾਏ ਗਏ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਲੰਗਰ ਛਕਿਆ | ਇਸ ਸਮੇਂ ਬੀਬੀ ਰਾਜ ਰਾਣੀ, ਅਸ਼ੋਕ ਕੁਮਾਰ ਗੁਪਤਾ, ਸਤਨਰਾਇਨ ਗੁਪਤਾ, ਵਿੱਕੀ ਗੁਪਤਾ, ਕਪਿਲ ਗੁਪਤਾ, ਅਨੂੰ ਗੁਪਤਾ, ਸੁਨੀਤਾ ਗੁਪਤਾ, ਅਨਾਇਆ ਗੁਪਤਾ, ਅੰਜਲ ਗੁਪਤਾ, ਕਰਨ ਗੁਪਤਾ, ਆਰਚੀ ਗੁਪਤਾ, ਸ਼ਿਵਮ ਗੁਪਤਾ, ਆਗੂ ਮਨਦੀਪ ਕੁਮਾਰ ਮੱਲਣ, ਮਹੇਸ਼ ਗੁਪਤਾ, ਸਤਿੰਦਰ ਗੁਪਤਾ, ਪ੍ਰੇਮ ਸਿੰਘ ਘਮਣੇਵਾਲ, ਹੈਪੀ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਨਾਨਕਸਰ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਅਗਲੀ ਖ਼ਬਰ 2022 ਦੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੇ 'ਆਪ' ਸਰਕਾਰ-ਸੰਧੂ/ਈਸੇਵਾਲ/ਸੇਖੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।