21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪ੍ਰਸ਼ਾਸਨ ਚਾਈਨਾ ਪਲਾਸਟਿਕ ਡੋਰ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਏ-ਸਰਪ੍ਰਸਤ ਗਿੱਲ

ਅਜੀਤ ਡੈਸਕ 27-12-2025
ਹੰਬੜਾਂ, 26 ਦਸੰਬਰ (ਮੇਜਰ ਹੰਬੜਾਂ)-ਸੂਬਾ ਸਰਕਾਰ ਅਤੇ ਪ੍ਰਸ਼ਾਸਨ ਚਾਈਨਾ ਜਾਨਲੇਵਾ (ਪਲਾਸਟਿਕ) ਡੋਰ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਏ ਤਾਂ ਜੋ ਮਨੁੱਖੀ ਜਾਨਾਂ ਦੇ ਨਾਲ ਪੰਛੀਆਂ ਨੂੰ ਵੀ ਇਸ ਘਾਤਕ ਡੋਰ ਦੀ ਮਾਰ ਤੋਂ ਬਚਾਇਆ ਜਾ ਸਕੇ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਲੋਕਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇਜਾ ਸਿੰਘ ਗਿੱਲ ਨੇ ਚੱਲ ਰਹੇ ਪਤੰਗਬਾਜ਼ੀ ਦੇ ਦਿਨਾਂ ਨੂੰ ਦੇਖਦਿਆਂ ਚਾਈਨਾਂ ਡੋਰ ਦੇ ਲਪੇਟ 'ਚ ਆ ਕੇ ਜ਼ਖ਼ਮੀ ਹੋਣ ਵਾਲੇ ਮੋਟਰਸਾਈਕਲ ਸਵਾਰ ਅਤੇ ਪੰਛੀਆਂ ਦੇ ਡੋਰ 'ਚ ਫਸਣ ਕਰਕੇ ਜ਼ਖ਼ਮੀ ਹੋਣ 'ਤੇ ਚਿੰਤਾ ਪ੍ਰਗਟ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬਹੁਤੇ ਥਾਈਾ ਚਾਈਨਾਂ ਡੋਰ ਦੀ ਲਪੇਟ 'ਚ ਆਉਣ ਨਾਲ ਜਿੱਥੇ ਸਕੂਟਰ, ਮੋਟਸਾਈਕਲਾਂ ਸਵਾਰ ਇਸ ਦੀ ਲਪੇਟ ਵਿਚ ਆ ਜਾਂਦੇ ਹਨ ਤੇ ਜ਼ਖ਼ਮੀ ਹੁੰਦੇ ਹਨ ਅਤੇ ਉੱਥੇ ਬਹੁਤ ਸਾਰੇ ਪੰਛੀਆਂ ਨੂੰ ਵੀ ਡੋਰ ਦੀ ਲਪੇਟ 'ਚ ਆਉਣ ਕਰਕੇ ਜਾਨ ਤੋਂ ਹੱਥ ਧੋਣੇ ਪੈਂਦੇ ਹਨ | ਪ੍ਰਧਾਨ ਗਿੱਲ ਨੇ ਕਸਬਾ ਹੰਬੜਾਂ ਪੁਲਿਸ ਤੋਂ ਪਿੰਡਾਂ ਤੇ ਕਸਬਿਆਂ 'ਚ ਵੀ ਅਜਿਹੀ ਡੋਰ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ |
ਪਿਛਲੀ ਖ਼ਬਰ ਰਾਏ ਅਜ਼ੀਜ਼ ਉੱਲਾ ਖਾਂ ਵਲੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿਨ-ਕੋਟਿ ਪ੍ਰਣਾਮ ਅਗਲੀ ਖ਼ਬਰ ਟੈਕਸੀ ਯੂਨੀਅਨ ਮਲੌਦ ਨੇ ਬੱਸ ਸਟੈਂਡ ਮਲੌਦ ਵਿਖੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।