21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕਾਸੋ ਮੁਹਿੰਮ ਤਹਿਤ ਥਾਣਾ ਮੁਖੀ ਮਲੌਦ ਨੇ ਕੀਤੀ ਚੈਕਿੰਗ

ਅਜੀਤ ਡੈਸਕ 27-12-2025
ਮਲੌਦ, 26 ਦਸੰਬਰ (ਦਿਲਬਾਗ ਸਿੰਘ ਚਾਪੜਾ)-ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਸੰਘਰਸ਼ ਦੀ ਕੜੀ ਤਹਿਤ ਥਾਣਾ ਮਲੌਦ ਪੁਲਿਸ ਵਲੋਂ ਐੱਸ. ਐੱਚ. ਓ. ਚਰਨਜੀਤ ਸਿੰਘ ਦੀ ਅਗਵਾਈ ਹੇਠ ਕਾਸੋ ਮੁਹਿੰਮ ਤਹਿਤ ਸੰੁਨੀਆਂ ਥਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਥਾਣਾ ਮੁਖੀ ਨੇ ਦੱਸਿਆ ਕਿ ਐੱਸ. ਐੱਸ. ਪੀ. ਖੰਨਾ ਜਯੋਤੀ ਯਾਦਵ ਬੈਂਸ ਅਤੇ ਡੀ. ਐੱਸ. ਪੀ. ਪਾਇਲ ਜਸਵਿੰਦਰ ਸਿੰਘ ਖਹਿਰਾ ਦੀਆਂ ਹਦਾਇਤਾਂ ਅਨੁਸਾਰ ਕਾਸੋ ਮੁਹਿੰਮ ਤਹਿਤ ਵੱਖ-ਵੱਖ ਥਾਵਾਂ 'ਤੇ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਜਿੱਥੇ ਚੱਪੇ ਚੱਪੇ ਦੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਗਈ | ਉੱਥੇ ਕੁੱਝ ਸੁੰਨੀਆਂ ਥਾਵਾਂ 'ਤੇ ਮੌਜੂਦ ਪਾਏ ਗਏ ਵਿਅਕਤੀਆਂ ਦੀ ਵੀ ਸ਼ੱਕ ਦੇ ਆਧਾਰ 'ਤੇ ਚੈਕਿੰਗ ਅਤੇ ਪੁੱਛ-ਪੜਤਾਲ ਕੀਤੀ ਗਈ | ਉਨ੍ਹਾਂ ਦੱਸਿਆ ਕਿ ਗੈਰ ਸਮਾਜਿਕ ਅਨਸਰ ਅਜਿਹੀਆਂ ਸੁੰਨੀਆਂ ਥਾਵਾਂ ਨੂੰ ਆਪਣੇ ਕਾਲੇ ਕਾਰਨਾਮਿਆਂ ਲਈ ਚੁਣਦੇ ਹਨ, ਜਿਸ ਕਾਰਨ ਉਨ੍ਹਾਂ 'ਤੇ ਨਕੇਲ ਕੱਸਣ ਲਈ ਇਹ ਜਾਂਚ ਕੀਤੀ ਗਈ ਹੈ | ਇਸ ਮੌਕੇ ਪੁਰਾਣੇ ਥਾਣੇ ਦੀ ਬੈਕ ਸਾਈਡ, ਹਸਪਤਾਲ ਮਲੌਦ ਦੀ ਬੈਕ ਸਾਈਡ, ਦਾਣਾ ਮੰਡੀ ਮਲੌਦ ਅਤੇ ਗੁਦਾਮਾਂ ਦੇ ਆਸਪਾਸ ਦੇ ਸੁੰਨੇ ਇਲਾਕਿਆਂ ਦੀ ਚੈਕਿੰਗ ਕੀਤੀ ਗਈ | ਇਸ ਮੌਕੇ ਏ. ਐੱਸ. ਆਈ. ਜਗਤਾਰ ਸਿੰਘ, ਏ. ਐੱਸ. ਆਈ. ਬਲਜਿੰਦਰ ਸਿੰਘ, ਏ. ਐੱਸ. ਆਈ. ਗੁਰਮੀਤ ਸਿੰਘ, ਹੌਲਦਾਰ ਕਰਮਜੀਤ ਸਿੰਘ, ਜਗਜੀਤ ਸਿੰਘ, ਮਹਿਲਾ ਹੌਲਦਾਰ ਸਪਨਪ੍ਰੀਤ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਨੇ ਲੋਕਾਂ 'ਤੇ ਪਾਇਆ ਵਾਧੂ ਆਰਥਿਕ ਬੋਝ- ਢਿੱਲੋਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗਹੌਰ ਮੀਟਿੰਗ 'ਚ ਵਰਕਰਜ਼/ਵੋਟਰਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।