21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜੀ.ਐੱਚ.ਜੀ. ਖ਼ਾਲਸਾ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਤੇ ਅਥਲੈਟਿਕ ਮੀਟ

ਅਜੀਤ ਡੈਸਕ 25-12-2025
ਗੁਰੂਸਰ ਸੁਧਾਰ, 24 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਇਲਾਕੇ ਦੀ ਮੰਨੀ-ਪ੍ਰਮੰਨੀ ਵਿੱਦਿਅਕ ਸੰਸਥਾ ਜੀ.ਐੱਚ.ਜੀ. ਖ਼ਾਲਸਾ ਸ:ਸ:ਸ: ਗੁਰੂਸਰ ਸੁਧਾਰ ਅਤੇ ਜੀ.ਐੱਚ.ਜੀ. ਮਾਡਲ ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਪਵਨਜੀਤ ਸਿੰਘ ਗਿੱਲ, ਪਿ੍ੰ: ਨੀਰੂ ਬਾਲਾ ਸ੍ਰੀਵਾਸਤਵਾ, ਪਿ੍ੰ: ਰਾਜਵਿੰਦਰ ਕੌਰ ਗਿੱਲ ਦੀ ਯੋਗ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਤੇ ਅਥਲੈਟਿਕ ਮੀਟ ਕਰਵਾਈ ਗਈ | ਮੁੱਖ ਮਹਿਮਾਨ ਵਜੋਂ ਪਨਗ੍ਰੇਨ ਚੇਅਰਮੈਨ ਪ੍ਰੋ: ਤੇਜਪਾਲ ਸਿੰਘ ਗਿੱਲ ਤੇ ਰਣਜੀਤ ਸਿੰਘ ਗਿੱਲ ਅਮਰੀਕਾ ਨੇ ਵਿਦਿਆਰਥੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ | ਪਿ੍ੰ: ਨੀਰੂ ਬਾਲਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਵੱਖ-ਵੱਖ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਸੈਸ਼ਨ 2024-25 ਦੌਰਾਨ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਨਾਮ ਭੇਟ ਕੀਤੇ ਗਏ | ਅਥਲੈਟਿਕ ਮੀਟ ਦੌਰਾਨ ਸਕੂਲ ਦੇ ਸਤਲੁਜ, ਬਿਆਸ, ਰਾਵੀ, ਚਿਨਾਬ ਆਦਿ ਹਾਊਸਾਂ ਵਿਚ ਵੰਡੇ ਵਿਦਿਆਰਥੀਆਂ ਨੇ 100 ਤੋਂ 400 ਮੀਟਰ ਤੇ ਰੀਲੇਅ ਦੌੜ ਵਿਚ ਹਿੱਸਾ ਲਿਆ ਤੇ ਹੋਰਨਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਓਵਰ ਆਲ ਟਰਾਫ਼ੀ ਚਿਨਾਬ ਹਾਊਸ ਨੇ ਜਦਕਿ ਰੱਸਾਕਸੀ ਵਿਚ ਸਤਲੁਜ ਹਾਊਸ ਨੇ ਇਹ ਟਰਾਫ਼ੀ ਆਪਣੇ ਨਾਂਅ ਕੀਤੀ | ਮੁੱਖ ਮਹਿਮਾਨਾਂ ਤੇ ਪ੍ਰਬੰਧਕੀ ਕਮੇਟੀ ਨੇ ਸਕੂਲੀ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ | ਰਣਜੀਤ ਸਿੰਘ ਜੱਗਾ ਗਿੱਲ ਅਮਰੀਕਾ ਵਲੋਂ ਸਕੂਲ ਲਈ ਇਕ ਲੱਖ ਰੁਪਏ ਦੀ ਨਕਦ ਵਿੱਤੀ ਮਦਦ ਦਿੱਤੀ ਗਈ | ਪ੍ਰਧਾਨ ਪਵਨਜੀਤ ਸਿੰਘ ਗਿੱਲ, ਪਿ੍ੰ: ਨੀਰੂ ਬਾਲਾ, ਪਿ੍ੰ: ਰਾਜਵਿੰਦਰ ਕੌਰ ਗਿੱਲ ਨੇ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ | ਵਿਦਿਆਰਥਣਾਂ ਵਲੋਂ ਸ਼ਾਨਦਾਰ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਸਕੱਤਰ ਰਾਜਵਿੰਦਰ ਸਿੰਘ ਹਿੱਸੋਵਾਲ, ਮੈਨੇਜਰ ਹਰਮੇਲ ਸਿੰਘ ਧਾਲੀਵਾਲ, ਡਾ: ਜਗਜੀਤ ਸਿੰਘ ਬਰਾੜ, ਸਾਧੂ ਸਿੰਘ ਗਿੱਲ, ਐਡਵੋਕੇਟ ਸਰਬਜੀਤ ਸਿੰਘ ਸਿੱਧੂ, ਸਰਪੰਚ ਇੰਦਰਜੀਤ ਸਿੰਘ ਗਿੱਲ, ਮੁਖਤਿਆਰ ਸਿੰਘ ਕੈਨੇਡਾ, ਬਲਵਿੰਦਰ ਸਿੰਘ ਦਿਓਲ, ਪ੍ਰਧਾਨ ਚਰਨਜੀਤ ਸਿੰਘ ਗਿੱਲ, ਪ੍ਰਧਾਨ ਹਰਮੇਲ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਮੈਨੇਜਰ ਅਮਰੀਕ ਸਿੰਘ ਦਿਓਲ, ਮਾ: ਸੁਦਾਗਰ ਸਿੰਘ, ਮਾ: ਬਲਜਿੰਦਰ ਸਿੰਘ, ਮਾ: ਚਰਨਜੀਤ ਸਿੰਘ, ਮੈਡਮ ਹਰਬੰਸ ਕੌਰ, ਪਿ੍ੰ: ਨਿਰਮਲ ਸਿੰਘ ਸੰਧੂ, ਮੈਡਮ ਰਮਨਦੀਪ ਕੌਰ, ਮੈਡਮ ਸੁਖਵੀਰ ਕੌਰ, ਪਿ੍ੰ: ਕੁਲਜੀਤ ਕੌਰ, ਸੰਦੀਪ ਸਿੰਘ ਸੂਜਾਪੁਰ, ਪਿ੍ੰ: ਗੁਰਨੈਬ ਸਿੰਘ, ਮਾ: ਰਛਪਾਲ ਸਿੰਘ, ਮੈਡਮ ਸੁਖਪਾਲ ਕੌਰ ਆਦਿ ਸਮੇਤ ਸਕੂਲ ਸਟਾਫ਼ ਮੈਂਬਰ, ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਬੱਸੀਆਂ ਵਿਖੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।