21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਵਲੀਪੁਰ ਕਲਾਂ ਤੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਦੁੱਧ ਦੇ ਲੰਗਰ ਲਗਾਉਣ ਲਈ ਜਥਾ ਰਵਾਨਾ

ਪਿੰਡ ਵਲੀਪੁਰ ਕਲਾਂ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੰਗਰ ਲਗਾਉਣ ਲਈ ਸੇਵਾਦਾਰਾਂ ਦੇ ਜਥੇ ਨੂੰ ਰਵਾਨਾ ਕਰਦੇ ਹੋਏ ਨੰਬਰਦਾਰ ਗੁਰਚਰਨ ਸਿੰਘ ਵਲੀਪੁਰ ਨਾਲ ਇੰਜ: ਇੰਦਰਜੀਤ ਸਿੰਘ ਸਿੰੰਮਕ, ਗੁਰਬਚਨ ਸਿੰਘ ਵਲੀਪੁਰ, ਨੰਦ ਸਿੰਘ ਹਾਂਸ, ਬੱਬੂ ਨੂਰਪੁਰ ਬੇਟ, ਸੇਵਾਦਾਰ ਅੰਮਿ੍ਤਜੋਤ ਸਿੰਘ ਤੇ ਹੋਰ | ਤਸਵੀਰ: ਮੇਜਰ ਹੰਬੜਾਂ <br/> 25-12-2025
ਹੰਬੜਾਂ, 24 ਦਸੰਬਰ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਨੰਬਰਦਾਰ ਗੁਰਚਰਨ ਸਿੰਘ ਵਲੀਪੁਰ, ਗੁਰਮੁੱਖ ਸਿੰਘ ਦੀ ਅਗਵਾਈ ਹੇਠ ਸ੍ਰੀ ਫ਼ਤਿਹਗੜ੍ਹ ਸਾਹਿਬ ਜੋੜ ਮੇਲੇ 'ਚ ਦੁੱਧ ਦੇ ਲੰਗਰ ਲਗਾਉਣ ਲਈ ਸੰਗਤਾਂ ਦਾ ਜੱਥਾ ਰਵਾਨਾ ਹੋਇਆ | ਇਸ ਮੌਕੇ ਨੰਬਰਦਾਰ ਗੁਰਚਰਨ ਸਿੰਘ ਵਲੀਪੁਰ, ਸਰਪੰਚ ਹਰਦਿਆਲ ਸਿੰਘ ਗੋਲਾ, ਸਾਬਕਾ ਸਰਪੰਚ ਉਜਾਗਰ ਸਿੰਘ ਕੈਨੇਡਾ, ਜੱਗਾ ਸਿੰਘ ਵਲੀਪੁਰ, ਨੰਦ ਸਿੰਘ ਹਾਂਸ, ਗੁਰਮੁੱਖ ਸਿੰਘ, ਇੰਜ: ਇੰਦਰਜੀਤ ਸਿੰਘ ਸਿੰੰਮਕ ਨੇ ਆਖਿਆ ਕਿ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਦੇ ਸਬੰਧ 'ਚ ਸ੍ਰੀ ਫਤਿਹਗੜ੍ਹ ਸਾਹਿਬ 'ਚ ਜੁੜ ਰਹੀਆਂ ਸੰਗਤਾਂ ਲਈ ਹਰੇਕ ਸਾਲ ਦੀ ਤਰ੍ਹਾਂ ਦੁੱਧ ਦੇ ਲੰਗਰ ਲਗਾਏ ਜਾਣ ਲਈ ਵਲੀਪੁਰ ਕਲਾਂ ਤੋਂ ਅੱਜ ਜੱਥਾ ਰਵਾਨਾ ਹੋਇਆ ਹੈ ਜੋ ਪੰਜ ਦਿਨ ਲਗਾਤਾਰ ਸੰਗਤਾਂ ਲਈ ਦੁੱਧ ਦੀ ਸੇਵਾ ਕਰਕੇ ਵਾਪਸ ਪਰਤੇਗਾ | ਇਸ ਮੌਕੇ ਸਾਬਕਾ ਪੰਚ ਜਗਜੀਤ ਸਿੰਘ ਜੱਗੂ, ਪਟਵਾਰੀ ਦਵਿੰਦਰ ਸਿੰਘ, ਸੇਵਾਦਾਰ ਭੁਪਿੰਦਰ ਸਿੰਘ ਬੱਬੂ ਨੂਰਪੁਰ ਬੇਟ, ਸਾਹਿਲਪ੍ਰੀਤ ਸਿੰਘ, ਅੰਮਿ੍ਤਜੋਤ ਸਿੰਘ, ਹਰਮਨਜੋਤ ਸਿੰਘ, ਰਵੀ ਖਟੜਾ, ਅਰਮਾਨ ਵਲੀਪੁਰ, ਗੁਰਪ੍ਰਤਾਪ ਸਿੰਘ, ਪਿ੍ੰਸ ਵਲੀਪੁਰ, ਗੁਰਵੀਰ ਸਿੰਘ, ਗੋਬਿੰਦ ਸਿੰਘ ਭੰਦੋਲ, ਕਰਨਵੀਰ ਸਿੰਘ, ਸਹਿਜਪ੍ਰੀਤ ਸਿੰਘ, ਮਹਿਕਪ੍ਰੀਤ ਸਿੰਘ, ਸਾਹਿਲ ਵਲੀਪੁਰ, ਲਵਜੋਤ ਸਿੰਘ ਸਮੇਤ ਹੋਰ ਸੇਵਾਦਾਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਬੱਸੀਆਂ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਵਲੀਪੁਰ ਕਲਾਂ ਤੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਦੁੱਧ ਦੇ ਲੰਗਰ ਲਗਾਉਣ ਲਈ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।