18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਲਈ ਟਰੱਕ ਤੇ ਸੰਮਤੀ ਲਈ ਚੋਣ ਨਿਸ਼ਾਨ ਟਾਰਚ 'ਤੇ ਮੋਹਰ ਲਗਾਈਏ-ਇਯਾਲੀ

ਅਜੀਤ ਡੈਸਕ 09-12-2025
ਮੁੱਲਾਂਪੁਰ-ਦਾਖਾ, 8 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿਧਾਨ ਸਭਾ ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਲਈ ਪੰਥਕ ਪਰਿਵਾਰ ਜਥੇਦਾਰ ਜਗਤਾਰ ਸਿੰਘ ਲਤਾਲਾ ਦੀ ਨੂੰ ਹ ਪ੍ਰਦੀਪ ਕੌਰ ਦੇ ਚੋਣ ਨਿਸ਼ਾਨ ਟਰੱਕ ਨੂੰ ਵੋਟ ਲਈ ਚੋਣ ਮੀਟਿੰਗਾਂ ਨਿਰੰਤਰ ਹੋ ਰਹੀਆਂ | ਬੇਹੱਦ ਜ਼ਜ਼ਬੇ ਵਾਲੇ ਲਤਾਲਾ ਪਰਿਵਾਰ ਦੀ ਨੂੰ ਹ ਪ੍ਰਦੀਪ ਕੌਰ ਦੀ ਚੋਣ ਮੁਹਿੰਮ ਵਿਰੋਧੀਆਂ ਮੁਕਾਬਲੇ ਕਾਫੀ ਅੱਗੇ ਹੈ | ਪੰਚਾਇਤ ਸੰਮਤੀ ਜ਼ੋਨ ਹਾਂਸ ਕਲਾਂ ਲਈ ਐੱਮ.ਐੱਲ.ਏ ਇਯਾਲੀ ਦੇ ਬੇਹੱਦ ਕਰੀਬੀ ਰਛਪਾਲ ਸਿੰਘ ਪਾਲੀ ਰੂਮੀ ਦੀ ਧਰਮ ਪਤਨੀ, ਸਾਬਕਾ ਸਰਪੰਚ ਅਮਨਦੀਪ ਕੌਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਾਂਸ ਕਲਾਂ ਉਮੀਦਵਾਰ ਨੂੰ ਵੋਟ ਲਈ ਇਯਾਲੀ ਸਮਰਥਕ ਪਿੰਡ-ਪਿੰਡ ਚੋਣ ਮੀਟਿੰਗਾਂ ਕਰ ਰਹੇ ਹਨ | ਅਮਨਦੀਪ ਕੌਰ ਰੂਮੀ ਦੇ ਚੋਣ ਨਿਸ਼ਾਨ ਟਰੱਕ ਨੂੰ ਵੋਟ ਲਈ ਇਯਾਲੀ ਵਲੋਂ ਚੋਣ ਪ੍ਰਚਾਰ ਨਿਰੰਤਰ ਜਾਰੀ ਹੈ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਲਈ ਐੱਮ.ਐੱਲ.ਏ ਇਯਾਲੀ ਵਲੋਂ ਟਰੱਕ ਚੋਣ ਨਿਸ਼ਾਨ ਵਾਲੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਹਾਂਸ ਸਿੱਧਵਾਂ ਬੇਟ ਨੂੰ ਵੋਟ ਦੀ ਅਪੀਲ ਕਰਦਿਆਂ ਪੁੜੈਣ ਜ਼ੋਨ ਦੇ ਵੋਟਰਾਂ ਨੂੰ ਸੁਨੇਹਾ ਦਿੱਤਾ ਕਿ ਟਰੱਕ ਚੋਣ ਨਿਸ਼ਾਨ 'ਤੇ ਮੋਹਰ ਲਗਾ ਕੇ ਜਥੇਦਾਰ ਗੁਰਮੀਤ ਸਿੰਘ ਨੂੰ ਕਾਮਯਾਬ ਕੀਤਾ ਜਾਵੇ | ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤਰੀ ਇਲਾਕੇ 25 ਸੰਮਤੀ ਜ਼ੋਨਾਂ 'ਚ ਆਪਣੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਟਾਰਚ ਨੂੰ ਵੋਟ ਦੀ ਅਪੀਲ ਹੋ ਰਹੀ ਹੈ | ਜ਼ਿਕਰਯੋਗ ਹੈ ਕਿ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਟਰੱਕ ਚੋਣ ਨਿਸ਼ਾਨ ਅਤੇ ਸੰਮਤੀ ਉਮੀਦਵਾਰ ਟਾਰਚ ਚੋਣ ਨਿਸ਼ਾਨ ਨਾਲ ਆਜ਼ਾਦ ਹੈਸੀਅਤ 'ਚ ਚੋਣ ਲੜ ਰਹੇ ਹਨ, ਇੰਨ੍ਹਾਂ ਉਮੀਦਵਾਰਾਂ ਨੂੰ ਐੱਮ.ਐੱਲ.ਏ ਇਯਾਲੀ ਨਾਲ ਪੰਥਕ ਕੌਂਸਲ ਦੇ ਆਗੂਆਂ ਅਤੇ 'ਵਾਰਿਸ ਪੰਜਾਬ ਦੇ' ਮੁਖੀ ਵਲੋਂ ਵੀ ਸਮਰਥਨ ਹੈ |
ਪਿਛਲੀ ਖ਼ਬਰ ਉੱਘੇ ਸ਼ਾਇਰ ਦੇਵ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਬਲਵਿੰਦਰ ਕੌਰ ਪੰਧੇਰ ਦੀ ਹਮਾਇਤ 'ਚ ਪਿੰਡ ਬੁਰਜ ਹਕੀਮਾਂ ਵਿਖੇ ਭਰਵਾਂ ਚੋਣ ਜਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।