18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਬਲਵਿੰਦਰ ਕੌਰ ਪੰਧੇਰ ਦੀ ਹਮਾਇਤ 'ਚ ਪਿੰਡ ਬੁਰਜ ਹਕੀਮਾਂ ਵਿਖੇ ਭਰਵਾਂ ਚੋਣ ਜਲਸਾ

ਅਜੀਤ ਡੈਸਕ 09-12-2025
ਰਾਏਕੋਟ, 8 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੱਖੋਵਾਲ ਤੋਂ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਬਲਵਿੰਦਰ ਕੌਰ ਪੰਧੇਰ ਪਤਨੀ ਰਾਜਦੀਪ ਸਿੰਘ ਪੰਧੇਰ ਆਂਡਲੂ ਅਤੇ ਬਲਾਕ ਸੰਮਤੀ ਜ਼ੋਨ ਤਾਜਪੁਰ ਤੋਂ ਉਮੀਦਵਾਰ ਰੁਪਿੰਦਰਜੀਤ ਸਿੰਘ ਉਰਫ਼ ਸੋਹਣ ਬਾਬਾ ਤਾਜਪੁਰ ਦੀ ਹਮਾਇਤ 'ਚ ਪਿੰਡ ਬੁਰਜ ਹਕੀਮਾਂ ਵਿਖੇ ਸਰਪੰਚ ਸਰਬਜੀਤ ਸਿੰਘ ਦੀ ਦੇਖ-ਰੇਖ ਹੇਠ ਭਰਵਾਂ ਚੋਣ ਜਲਸਾ ਕੀਤਾ ਗਿਆ | ਇਸ ਚੋਣ ਜਲਸੇ ਦੌਰਾਨ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਨਾਲ ਸਬੰਧਿਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਨਾਂਅ ਉੱਤੇ ਮੋਹਰ ਲਗਾਈ ਜਾਵੇ ਤਾਂ ਜੋ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ | ਵਿਧਾਇਕ ਨੇ ਕਿਹਾ ਕਿ 14 ਦਸੰਬਰ ਨੂੰ ਇਕ-ਇਕ ਕੀਮਤੀ ਵੋਟ ਚੋਣ ਨਿਸ਼ਾਨ 'ਝਾੜੂ' ਉੱਪਰ ਪਾ ਕੇ ਉਮੀਦਵਾਰ ਬਲਵਿੰਦਰ ਕੌਰ ਪੰਧੇਰ ਆਂਡਲੂ ਤੇ ਰੁਪਿੰਦਰਜੀਤ ਸਿੰਘ ਸੋਹਣ ਬਾਬਾ ਨੂੰ ਕਾਮਯਾਬ ਬਣਾਇਆ ਜਾਵੇ | ਇਸ ਮੌਕੇ ਰਾਜਦੀਪ ਸਿੰਘ ਆਂਡਲੂ, ਬਿੰਦਰਜੀਤ ਸਿੰਘ ਗਿੱਲ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਬਲਵੰਤ ਸਿੰਘ ਜੰਟਾ, ਸਰਪੰਚ ਸਰਬਜੀਤ ਸਿੰਘ ਬੁਰਜ ਹਕੀਮਾਂ, ਹਰਪਾਲ ਸਿੰਘ ਗਿੱਲ, ਪੰਚ ਬਲਜਿੰਦਰ ਸਿੰਘ ਬਿੱਟੂ, ਪੰਚ ਕੁਲਦੀਪ ਕੌਰ, ਪੰਚ ਜਸਪ੍ਰੀਤ ਕੌਰ, ਪੰਚ ਸੁਖਚੈਨ ਕੌਰ, ਪੰਚ ਭੁਪਿੰਦਰ ਕੌਰ, ਗੁਰਦੁਆਰਾ ਕਮੇਟੀ ਸਕੱਤਰ ਕਿਸ਼ਨ ਸਿੰਘ, ਕਰਮਚੰਦ, ਭਿੰਦਰ ਸਿੰਘ ਆਂਡਲੂ, ਪ੍ਰਧਾਨ ਸੁਖਵਿੰਦਰ ਸਿੰਘ ਖੰਗੂੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਲਈ ਟਰੱਕ ਤੇ ਸੰਮਤੀ ਲਈ ਚੋਣ ਨਿਸ਼ਾਨ ਟਾਰਚ 'ਤੇ ਮੋਹਰ ਲਗਾਈਏ-ਇਯਾਲੀ ਅਗਲੀ ਖ਼ਬਰ ਵੱਡੀ ਗਿਣਤੀ ਨੌਜਵਾਨਾਂ ਵਲੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕਾਦੀਆਂ, ਸੰਮਤੀ ਉਮੀਦਵਾਰ ਬਾਠ ਦੀ ਹਮਾਇਤ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।