18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਲਾਡੋਵਾਲ ਸੜਕ ਹਾਦਸੇ 'ਚ ਮਰਨ ਵਾਲੇ ਤਿੰਨੋਂ ਨੌਜਵਾਨ ਦੋਸਤ ਜਗਰਾਉਂ ਸ਼ਹਿਰ ਦੇ, ਜਗਰਾਉਂ ਵਿਚ ਸੋਗ ਦੀ ਲਹਿਰ

ਅਜੀਤ ਡੈਸਕ 09-12-2025
ਜਗਰਾਉਂ, 8 ਦਸੰਬਰ (ਗੁਰਦੀਪ ਸਿੰਘ ਮਲਕ)-ਬੀਤੀ ਰਾਤ ਲੁਧਿਆਣਾ ਸ਼ਹਿਰ ਦੇ ਬਾਹਰਵਾਰ ਲਾਡੋਵਾਲ ਟੋਲ ਪਲਾਜ਼ਾ 'ਤੇ ਹੋਏ ਭਿਆਨਕ ਸੜਕ ਹਾਦਸੇ ਨੇ ਜਗਰਾਉਂ ਸ਼ਹਿਰ ਦੇ ਤਿੰਨ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ | ਇਸ ਘਟਨਾ ਤੋਂ ਬਾਅਦ ਮਿ੍ਤਕ ਪਰਿਵਾਰਾਂ ਦੇ ਘਰਾਂ ਦੇ ਨਾਲ-ਨਾਲ ਜਗਰਾਉ ਖੇਤਰ ਵਿਚ 'ਚ ਸੋਗ ਪਸਰ ਗਿਆ ਹੈ | ਵਰਨਣਯੋਗ ਹੈ ਕਿ ਲੰਘੀ ਰਾਤ ਲਾਡੋਵਾਲ ਟੋਲ ਪਲਾਜ਼ਾ ਨੇੜੇ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਤਿੰਨ ਦੋਸਤ ਅਪਣੀ ਵਰਨਾ ਕਾਰ ਰਾਹੀਂ ਜਗਰਾਉਂ ਤੋਂ ਲੁਧਿਆਣਾ ਲਈ ਖ਼ਰੀਦਦਾਰੀ ਕਰਨ ਨਿਕਲੇ ਸਨ ਤਾਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ | ਜਗਰਾਉਂ ਦੇ ਅਜੀਤ ਨਗਰ ਦੇ ਨੌਜਵਾਨ ਸਿਮਰਨਜੀਤ ਸਿੰਘ ਸਿੰਮੂ (23), ਕੋਠੇ ਖੰਜ਼ੂਰਾਂ ਦੇ ਸੱਤਪਾਲ ਸਿੰਘ ਸੁੱਖਾ (22) ਅਤੇ ਵੀਰੂ ਦੀ ਦਰਦਨਾਕ ਮੌਤ ਹੋ ਗਈ, ਇਸ ਸੜਕ ਹਾਦਸੇ ਵਿਚ 2 ਲੜਕੀਆਂ ਦੀ ਵੀ ਮੌਤ ਹੋਈ ਦੱਸੀ ਜਾ ਰਹੀ ਹੈ, ਇਹ ਸਾਰੇ ਇਕੋ ਕਾਰ ਵਿਚ ਸਵਾਰ ਸਨ | ਦੇਰ ਰਾਤ ਜਦੋਂ ਇਸ ਘਟਨਾ ਦੀ ਖ਼ਬਰ ਸਾਹਮਣੇ ਆਈ ਪਰਿਵਾਰਾਂ ਵਿਚ ਸੋਗ ਦੀ ਲਹਿਰ ਦੌੜ ਗਈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੰਘੀ ਰਾਤ ਉਨ੍ਹਾਂ ਦੇ ਬੱਚੇ ਤਕਰੀਬਨ 8 ਕੁ ਵਜੇ ਜਗਰਾਉਂ ਤੋਂ ਲੁਧਿਆਣਾ ਸ਼ਾਪਿੰਗ ਕਰਨ ਗਏ ਪ੍ਰੰਤੂ ਉਨ੍ਹਾਂ ਦੇ ਪੈਰਾਂ ਹੇਠੋਂ ਉਸ ਵੇਲੇ ਜ਼ਮੀਨ ਖਿਸਕ ਗਈ ਜਦੋਂ ਉਨ੍ਹਾਂ ਨੂੰ ਲੁਧਿਆਣਾ ਪੁਲਿਸ ਨੇ ਟੈਲੀਫ਼ੋਨ ਰਾਹੀਂ ਦੱਸਿਆ ਕਿ ਤਿੰਨਾਂ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ | ਪਰਿਵਾਰਿਕ ਮੈਂਬਰਾ ਨੇ ਇਸ ਘਟਨਾਕ੍ਰਮ 'ਤੇ ਸ਼ੱਕ ਜਤਾਇਆ ਹੈ | ਉਨ੍ਹਾਂ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰ ਦੇ ਹੱਕ 'ਚ ਚੋਣ ਮੀਟਿੰਗਾਂ ਅਗਲੀ ਖ਼ਬਰ 31ਵੇਂ ਅਲੌਕਿਕ ਦਸਮੇਸ਼ ਪੈਦਲ ਮਾਰਚ ਦੀਆਂ ਤਿਆਰੀਆਂ ਸੰਬੰਧੀ ਸ੍ਰੀ ਮੈਹਦੇਆਣਾ ਸਾਹਿਬ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।