19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

'ਆਪ' ਨੇ ਜ਼ੋਨ ਮਾਜਰੀ ਤੋਂ ਨੰਬਰਦਾਰ ਸਰਾਂ ਤਲਵੰਡੀ ਤੇ ਜ਼ੋਨ ਸਵੱਦੀ ਕਲਾਂ ਤੋਂ ਤੂਰ ਸਵੱਦੀ ਨੂੰ ਉਮੀਦਵਾਰ ਬਣਾਇਆ

ਅਜੀਤ ਡੈਸਕ 08-12-2025
ਚੌਂਕੀਮਾਨ, 7 ਦਸੰਬਰ (ਤੇਜਿੰਦਰ ਸਿੰਘ ਚੱਢਾ)-ਜ਼ੋਨ ਮਾਜਰੀ ਤੋਂ ਬਲਾਕ ਸੰਮਤੀ ਚੋਣਾਂ ਲਈ 'ਆਪ' ਨੇ ਨੰਬਰਦਾਰ ਗਿਆਨੀ ਹਰਪ੍ਰੀਤ ਸਿੰਘ ਸਰਾਂ ਤਲਵੰਡੀ ਖੁਰਦ ਅਤੇ ਜ਼ੋਨ ਸਵੱਦੀ ਕਲਾਂ ਤੋਂ ਬਲਾਕ ਸੰਮਤੀ ਲਈ ਸਮਾਜ ਸੇਵੀ ਗੁਰਸੇਵਕ ਸਿੰਘ ਤੂਰ ਸਵੱਦੀ ਨੂੰ ਉਮੀਦਵਾਰ ਬਣਾਇਆ | ਹਲਕਾ ਦਾਖਾ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ 'ਆਪ' ਪਾਰਟੀ ਨੇ ਮਿਹਨਤੀ ਤੇ ਵਫ਼ਾਦਾਰ ਆਗੂਆਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ | ਇਸ ਮੌਕੇ ਬਲਾਕ ਸੰਮਤੀ ਉਮੀਦਵਾਰ ਨੰਬਰਦਾਰ ਗਿਆਨੀ ਹਰਪ੍ਰੀਤ ਸਿੰਘ ਸਰਾਂ ਤਲਵੰਡੀ ਤੇ ਸਮਾਜ ਸੇਵੀ ਗੁਰਸੇਵਕ ਸਿੰਘ ਤੂਰ ਸਵੱਦੀ ਨੇ ਡਾ. ਕੰਵਲ ਨੈਨ ਸਿੰਘ ਕੰਗ ਸਮੇਤ ਸਮੁੱਚੀ ਲੀਡਰਸ਼ਿੱਪ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਮਲਕ ਦੀ ਚੋਣ ਮੁਹਿੰਮ ਨੂੰ ਨੌਜਵਾਨਾਂ ਦੇ ਸ਼ਾਮਿਲ ਹੋਣ ਨਾਲ ਮਿਲਿਆ ਬਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹੂੰਝਾ ਫੇਰ ਜਿੱਤ ਦਰਜ ਕਰੇਗਾ-ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।