19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼੍ਰੋਮਣੀ ਅਕਾਲੀ ਦਲ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹੂੰਝਾ ਫੇਰ ਜਿੱਤ ਦਰਜ ਕਰੇਗਾ-ਸੰਧੂ

ਅਜੀਤ ਡੈਸਕ 08-12-2025
ਗੁਰੂਸਰ ਸੁਧਾਰ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੂਬੇ ਵਿਚ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਹੂੰਝਾ ਫੇਰ ਜਿੱਤ ਦਰਜ ਕਰੇਗਾ | ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਉਕਤ ਪ੍ਰਗਟਾਵਾ ਅੱਜ ਪਿੰਡ ਹਿੱਸੋਵਾਲ ਵਿਖੇ ਪ੍ਰਭਾਵਸ਼ਾਲੀ ਇਕੱਤਰਤਾ ਦੌਰਾਨ ਬਲਾਕ ਸੰਮਤੀ ਜ਼ੋਨ ਅੱਬੂਵਾਲ (ਜਨਰਲ) ਤੋਂ ਮਨਦੀਪ ਸਿੰਘ ਕਾਕਾ ਨੂੰ ਪਾਰਟੀ ਉਮੀਦਵਾਰ ਐਲਾਨਣ ਸਮੇਂ ਕੀਤਾ | ਸਾਬਕਾ ਸਰਪੰਚ ਮਾ: ਅਵਤਾਰ ਸਿੰਘ ਹਿੱਸੋਵਾਲ ਦੀ ਅਗਵਾਈ ਹੇਠ ਬਲਵਿੰਦਰ ਸਿੰਘ ਸੰਧੂ ਅਤੇ ਪਾਰਟੀ ਉਮੀਦਵਾਰ ਮਨਦੀਪ ਸਿੰਘ ਕਾਕਾ ਦਾ ਜੈਕਾਰਿਆਂ ਦੀ ਗੂੰਜ ਵਿਚ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਮਾ: ਅਵਤਾਰ ਸਿੰਘ ਹਿੱਸੋਵਾਲ, ਕਾਮਰੇਡ ਸਤਵੰਤ ਸਿਘ, ਸੁਖਦੇਵ ਸਿੰਘ ਫਲਾਹੀ ਵਾਲਾ, ਰਣਜੀਤ ਸਿੰਘ ਕੈਨੇਡਾ, ਸਾਬਕਾ ਸਰਪੰਚ ਮਹਿੰਦਰ ਸਿੰਘ, ਗੁਰਚਰਨ ਸਿੰਘ ਫ਼ੌਜੀ, ਜਗਦੇਵ ਸਿੰਘ ਟੋਨੀ, ਪਿ੍ਤਪਾਲ ਸਿੰਘ, ਮਿੰਨਾ ਮੈਂਬਰ, ਵਿੱਕੀ ਚੌਧਰੀ ਮੁੱਲਾਂਪੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਨੇ ਜ਼ੋਨ ਮਾਜਰੀ ਤੋਂ ਨੰਬਰਦਾਰ ਸਰਾਂ ਤਲਵੰਡੀ ਤੇ ਜ਼ੋਨ ਸਵੱਦੀ ਕਲਾਂ ਤੋਂ ਤੂਰ ਸਵੱਦੀ ਨੂੰ ਉਮੀਦਵਾਰ ਬਣਾਇਆ ਅਗਲੀ ਖ਼ਬਰ ਡਾ. ਅੰਬੇਡਕਰ ਬੁਧਿਸ਼ਟ ਰਿਸੋਰਸ ਸੈਂਟਰ ਸੂੰਢ ਵਿਖੇ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਕਰਵਾਇਆ ਸ਼ਰਧਾਂਜਲੀ ਸਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।