01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਾਬਾ ਮੱਘਰ ਸਿੰਘ ਦੀ 101ਵੀਂ ਬਰਸੀ ਸੰਬੰਧੀ ਦੇਹੜਕਾ ਵਿਖੇ ਚੱਲ ਰਹੇ 9 ਰੋਜ਼ਾ ਮਹਾਨ ਧਾਰਮਿਕ ਸਮਾਗਮ ਹੋਏ ਸਮਾਪਤ

ਪਿੰਡ ਦੇਹੜਕਾ ਵਿਖੇ ਬਾਬਾ ਮੱਘਰ ਸਿੰਘ ਦੀ 101ਵੀਂ ਬਰਸੀ ਸੰਬੰਧੀ ਚੱਲ ਰਹੇ 9 ਰੋਜ਼ਾ ਮਹਾਨ ਧਾਰਮਿਕ ਸਮਾਗਮਾਂ ਦੀ ਸਮਾਪਤੀ ਮੌਕੇ ਮਹਾਂਪੁਰਸ਼ ਤੇ ਬੁਲਾਰੇ ਸੰਬੋਧਨ ਦੌਰਾਨ (ਹੇਠਾਂ) ਸ਼ਖ਼ਸੀਅਤਾਂ ਦਾ ਸਨਮਾਨ ਅਤੇ ਸਮੁੱਚੀ ਸਮਾਪਤੀ ਦੌਰਾਨ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ, ਪ੍ਰਧਾਨ ਚੰਦ ਸਿੰਘ ਅਤੇ ਹੋਰ ਸੇਵਾਦਾਰ | ਤਸਵੀਰਾਂ: ਛਿੰਦਾ <br/> 07-12-2025
ਹਠੂਰ, 6 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸੰਤ ਬਾਬਾ ਮੱਘਰ ਸਿੰਘ ਜੀ ਦੀ 101ਵੀਂ ਬਰਸੀ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਆਤਮਗੜ੍ਹ ਸਾਹਿਬ ਪਿੰਡ ਦੇਹੜਕਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ 9 ਰੋਜ਼ਾ ਮਹਾਨ ਧਾਰਮਿਕ ਸਮਾਗਮ ਅੱਜ ਇਕੋਤਰੀ ਦੀ ਚੌਥੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਸੰਪੂਰਨ ਹੋ ਗਏ | ਇਕੋਤਰੀ ਦੀਆਂ ਚਾਰ ਲੜੀਆਂ ਵਿਚ ਕੁੱਲ 227 ਸ੍ਰੀ ਅਖੰਡ ਪਾਠ ਸਮੁੱਚੀਆਂ ਸੰਗਤਾਂ ਵਲੋਂ ਕਰਵਾਏ ਗਏ | ਇਸ ਦੌਰਾਨ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਅਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਰਹੇ | ਜਿੰਨ੍ਹਾਂ ਵਿਚ ਅਨੇਕਾਂ ਮਹਾਂਪੁਰਸ਼, ਰਾਗੀ, ਕਥਾਵਾਚਕ, ਕਵੀਸ਼ਰ, ਢਾਡੀ ਜਥਿਆਂ ਨੇ ਹਾਜ਼ਰੀਆਂ ਭਰੀਆਂ | ਅੱਜ ਸਮਾਪਤੀ ਸਮੇਂ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਦੇ ਹਜ਼ੂਰੀ ਰਾਗੀ ਮਹੰਤ ਕੁਲਦੀਪ ਸਿੰਘ ਨੇ ਆਰਤੀ ਕੀਰਤਨ ਕੀਤਾ | ਇਸ ਤੋਂ ਪਹਿਲਾਂ ਰਾਤ ਦੇ ਦੀਵਾਨਾਂ 'ਚ ਸੰਤ ਬਾਬਾ ਉਂਕਾਰ ਸਿੰਘ ਬੇਰ ਖੁਰਦ ਵਾਲੇ, ਬਾਬਾ ਰਜਨੀਸ਼ ਸਿੰਘ ਨੱਥੂ ਮਾਜ਼ਰੇ ਵਾਲੇ, ਭਾਈ ਪਿੰਦਰਪਾਲ ਸਿੰਘ ਅਤੇ ਬਾਬਾ ਰਾਮ ਸਿੰਘ ਲੀਲਾਂ ਵਾਲਿਆਂ ਨੇ ਕੀਰਤਨ ਦੁਆਰਾ ਹਾਜ਼ਰੀ ਲਵਾਈ | 9 ਦਿਨ ਅੰਮਿ੍ਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਚੰਦੂਆਣਾ ਸਾਹਿਬ ਛੀਨੀਵਾਲ ਵਾਲੇ ਸੂਰਮੇ ਸਿੰਘਾਂ ਦੇ ਜਥੇ ਨੇ ਕੀਤਾ | ਇਨ੍ਹਾਂ ਸਮਾਗਮਾਂ 'ਚ ਮਾਈਆਂ, ਬਜ਼ੁਰਗਾਂ, ਨੌਜਵਾਨਾਂ, ਬੱਚਿਆਂ ਨੇ ਸ਼ਰਧਾ ਭਾਵਨਾ ਨਾਲ ਪੂਰੀ ਤਨਦੇਹੀ ਨਾਲ ਲੰਗਰਾਂ ਅਤੇ ਸਮੁੱਚੀ ਸੇਵਾ 'ਚ ਤੱਤਪਰ ਹੋ ਕੇ ਸੇਵਾ ਕੀਤੀ | ਲੰਗਰ 24 ਘੰਟੇ ਚਲਦੇ ਰਹੇ | ਸਮੁੱਚੇ ਸਮਾਗਮਾਂ ਦੌਰਾਨ ਸਟੇਜ਼ ਦੀ ਕਾਰਵਾਈ ਗਿਆਨੀ ਭਜਨ ਸਿੰਘ ਦੇਹੜਕਾ ਨੇ ਕੁਸ਼ਲਤਾ ਨਾਲ ਚਲਾਈ | ਇਸ ਮੌਕੇ ਸਮੂਹ ਮਹਾਂਪੁਰਸ਼ਾਂ, ਰਾਗੀਆਂ, ਢਾਡੀਆਂ ਸੇਵਾਦਾਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ | ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ, ਪ੍ਰਧਾਨ ਚੰਦ ਸਿੰਘ ਸਿੱਧੂ ਨੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਮਹਾਂਪੁਰਸ਼ਾਂ, ਰਾਗੀਆਂ, ਸੇਵਾਦਾਰਾਂ, ਪਾਠੀਆਂ, ਮਾਈਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਬਖਸ਼ ਸਿੰਘ ਦਿੱਲੀ, ਡਾ. ਗੁਰਨਾਮ ਸਿੰਘ ਸਿੱਧੂ, ਨੰਬਰਦਾਰ ਜਸਵੀਰ ਸਿੰਘ ਸਿੱਧੂ, ਇੰਜ਼ੀਨੀਅਰ ਪ੍ਰਮਿੰਦਰ ਸਿੰਘ ਭੰਮੀਪੁਰਾ, ਗੁਰਮੀਤ ਸਿੰਘ ਪੱਪੂ, ਅਵਤਾਰ ਸਿੰਘ ਦਿੱਲੀ, ਅਜੀਤ ਸਿੰਘ ਕੈਨੇਡਾ, ਸਰਪੰਚ ਰਾਜਪ੍ਰੀਤ ਕੌਰ, ਜਥੇਦਾਰ ਸੁਖਦੇਵ ਸਿੰਘ ਖਹਿਰਾ, ਪਰਮਜੀਤ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਵੀਰਬਲ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਜਸਵਿੰਦਰ ਸਿੰਘ ਭੱਟੀ ਪੰਚ, ਸੈਕਟਰੀ ਰਾਜਵੀਰ ਸਿੰਘ ਰਾਜਾ ਧਾਲੀਵਾਲ, ਰਾਜ ਕੁਮਾਰ ਰਾਜੂ, ਮੀਤ ਪ੍ਰਧਾਨ ਪ੍ਰੀਤਮ ਸਿੰਘ ਖਹਿਰਾ, ਰਣਜੀਤ ਸਿੰਘ ਬੱਬੂ ਸਾਬਕਾ ਸਰਪੰਚ, ਬਲਦੇਵ ਸਿੰਘ ਧਾਲੀਵਾਲ, ਦਲਜੀਤ ਸਿੰਘ ਧਾਲੀਵਾਲ, ਅਵਤਾਰ ਸਿੰਘ ਸਿੱਧੂ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ, ਸੁਖਦੇਵ ਸਿੰਘ ਬਿੱਲੂ, ਸੁਖਦੇਵ ਸਿੰਘ ਘੋਨਾ, ਉਰਮਲ ਸਿੰਘ ਸਿੱਧੂ, ਪ੍ਰਧਾਨ ਬਲਵੰਤ ਸਿੰਘ ਸਿੱਧੂ, ਪ੍ਰਧਾਨ ਬੇਅੰਤ ਸਿੰਘ ਡਰਾਇਵਰ, ਫੌਜੀ ਹਰਵਿੰਦਰ ਸਿੰਘ, ਫੌਜੀ ਪ੍ਰੀਤਮ ਸਿੰਘ, ਭਾਈ ਬੂਟਾ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਜੱਸਲ, ਚਮਕੌਰ ਸਿੰਘ ਸਿੱਧੂ, ਲਖਮੇਲ ਸਿੰਘ, ਸੁਖਮੰਦਰ ਸਿੰਘ, ਸਤਨਾਮ ਸਿੰਘ, ਦੇਵ ਸਿੰਘ, ਬੰਤ ਸਿੰਘ, ਜਾਗਰ ਸਿੰਘ, ਫੌਜੀ ਸੁਰਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਧਾਲੀਵਾਲ, ਸਰਬਜੀਤ ਸਿੰਘ ਖਹਿਰਾ, ਜਥੇਦਾਰ ਅਜਮੇਰ ਸਿੰਘ ਸਿੱਧੂ, ਹਰਚੰਦ ਸਿੰਘ ਗਰੇਵਾਲ, ਬਲਜੀਤ ਸਿੰਘ ਗਰੇਵਾਲ, ਕਰਮਜੀਤ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ ਖਹਿਰਾ, ਤਰਲੋਕ ਸਿੰਘ ਖਹਿਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਲਾਂਪੁਰ ਸੰਮਤੀ ਜ਼ੋਨ ਲਈ 'ਆਪ' ਪਾਰਟੀ ਉਮੀਦਵਾਰ ਜਸਪ੍ਰੀਤ ਸਿੰਘ ਜੱਸੀ ਵਲੋਂ ਚੋਣ ਪ੍ਰਚਾਰ ਸ਼ੁਰੂ ਅਗਲੀ ਖ਼ਬਰ ਡਾਇ: ਬਸੈਮੀ ਅਤੇ ਸਮਾਜ ਸੇਵੀ ਖੇੜਾ ਵਲੋਂ ਸ.ਪ੍ਰਾ. ਸਕੂਲ ਬਸੈਮੀ 'ਚ ਜਰਸੀਆਂ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।