01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡਾਇ: ਬਸੈਮੀ ਅਤੇ ਸਮਾਜ ਸੇਵੀ ਖੇੜਾ ਵਲੋਂ ਸ.ਪ੍ਰਾ. ਸਕੂਲ ਬਸੈਮੀ 'ਚ ਜਰਸੀਆਂ ਦੀ ਵੰਡ

ਅਜੀਤ ਡੈਸਕ 07-12-2025
ਹੰਬੜਾਂ, 6 ਦਸੰਬਰ (ਮੇਜਰ ਹੰਬੜਾਂ)-ਸਰਕਾਰੀ ਪ੍ਰਾਇਮਰੀ ਸਕੂਲ ਬਸੈਮੀ ਵਿਖੇ ਵੱਧ ਰਹੀ ਠੰਡ ਨੂੰ ਦੇਖਦਿਆਂ ਸਮਾਜ ਸੇਵੀ ਸ੍ਰੀ ਅਸ਼ੋਕ ਖੇੜਾ ਅਤੇ ਡਾਇਰੈਕਟਰ ਸੁਖਮਿੰਦਰ ਸਿੰਘ ਬਸੈਮੀ ਵਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਗਰਮ ਜਰਸੀਆਂ ਦੀ ਵੰਡ ਕੀਤੀ ਗਈ | ਡਾਇ. ਬਸੈਮੀ ਨੇ ਕਿਹਾ ਕਿ ਸਮਾਜ ਸੇਵੀ ਸ੍ਰੀ ਅਸ਼ੋਕ ਖੇੜਾ ਦੇ ਪਰਿਵਾਰ ਵਲੋਂ ਨੇਕ ਕਮਾਈ 'ਚੋਂ ਵਿਦਿਆਰਥੀਆਂ ਨੂੰ ਜਰਸੀਆਂ ਦੀ ਵੰਡ ਕੀਤੀ ਗਈ ਹੈ ਜੋ ਕਿ ਉਨ੍ਹਾਂ ਦਾ ਸ਼ਲਾਘਾਯੋਗ ਫ਼ੈਸਲਾ ਹੈ | ਇਸ ਮੌਕੇ ਮਾ: ਅਮਰਜੀਤ ਸਿੰਘ ਗਰੇਵਾਲ ਨੇ ਦਾਨੀ ਸੱਜਣਾ ਦਾ ਸਕੂਲ ਦੇ ਵਿਦਿਆਰਥੀਆਂ ਨੂੰ ਜਰਸੀਆਂ ਦੇਣ 'ਤੇ ਧੰਨਵਾਦ ਕੀਤਾ | ਲੋਕਲ ਗੁਰਦੁਆਰਾ ਬਸੈਮੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਝੱਜ ਨੇ ਕਿਹਾ ਕਿ ਵੱਧ ਰਹੀ ਠੰਡ 'ਚ ਬੱਚਿਆਂ ਨੂੰ ਗਰਮ ਜਰਸੀਆਂ ਦਿੱਤੇ ਜਾਣਾ ਸਮਾਜ ਸੇਵੀਆਂ ਦਾ ਸ਼ਲਾਘਾਯੋਗ ਕਦਮ ਹੈ | ਇਸ ਮੌਕੇ ਮੈਡਮ ਸੁਖਜਿੰਦਰ ਕੌਰ, ਸਾਬਕਾ ਸਰਪੰਚ ਬੀਬੀ ਬਲਜਿੰਦਰ ਕੌਰ ਝੱਜ, ਬੀਬੀ ਜਸਵਿੰਦਰ ਕੌਰ ਝੱਜ, ਗੁਰਮੁੱਖ ਸਿੰਘ ਭੱਟੀਆਂ ਢਾਹਾਂ, ਨਿਰਜੀਤ ਸਿੰਘ ਧਾਲੀਵਾਲ, ਮੈਡਮ ਹਰਪ੍ਰੀਤ ਕੌਰ, ਗੁਰਦੇਵ ਸਿੰਘ ਗੁੱਲੂ ਬਸੈਮੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ |
ਪਿਛਲੀ ਖ਼ਬਰ ਬਾਬਾ ਮੱਘਰ ਸਿੰਘ ਦੀ 101ਵੀਂ ਬਰਸੀ ਸੰਬੰਧੀ ਦੇਹੜਕਾ ਵਿਖੇ ਚੱਲ ਰਹੇ 9 ਰੋਜ਼ਾ ਮਹਾਨ ਧਾਰਮਿਕ ਸਮਾਗਮ ਹੋਏ ਸਮਾਪਤ ਅਗਲੀ ਖ਼ਬਰ ਵੱਖ-ਵੱਖ ਲੋਕ ਹਿਤੈਸ਼ੀ ਅਤੇ ਕਿਸਾਨ ਜਥੇਬੰਦੀਆਂ ਵਲੋਂ ਜਲੰਧਰ-ਜਗਰਾਉਂ 'ਤੇ ਚੱਕਾ ਜਾਮ ਪ੍ਰੋਗਰਾਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।