01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸੂਬੇ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣਾ ਜ਼ਰੂਰੀ-ਮਹਰੇਨਾਂ/ਬੜੂੰਦੀ

ਅਜੀਤ ਡੈਸਕ 07-12-2025
ਲੋਹਟਬੱਦੀ, 6 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਵਿਧਾਨ ਸਭਾ ਹਲਕਾ ਰਾਏਕੋਟ 'ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਾਰੇ ਹੀ ਪਾਰਟੀ ਵਰਕਰ ਤੇ ਆਗੂ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੇ ਹਨ | ਹੁਣ ਆਮ ਲੋਕ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਹੋ ਚੁੱਕੇ ਹਨ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂ ਜਗਜੀਤ ਸਿੰਘ ਮਹਰੇਨਾਂ ਕਲਾਂ ਅਤੇ ਸੁਖਬੀਰ ਸਿੰਘ ਮਾਨ ਬੜੂੰਦੀ ਨੇ ਕੀਤਾ | ਉਨ੍ਹਾਂ ਪਿੰਡਾਂ 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਕਿਹਾ ਕਿ ਇਹ ਸਮਾਂ ਹੈ ਕਿ ਅਸੀਂ ਆਪਸੀ ਮੱਤਭੇਦ ਭੁਲਾ ਕੇ ਅੱਗੇ ਆਈਏ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੱਖੋਵਾਲ ਤੋਂ ਬੀਬੀ ਮਨਜੀਤ ਕੌਰ ਦਿਓਲ ਪਤਨੀ ਸੁਖਰਾਜ ਸਿੰਘ ਮਹੇਰਨਾਂ ਬਲਾਕ ਪ੍ਰਧਾਨ, ਜ਼ੋਨ ਬੜੂੰਦੀ ਤੋਂ ਬੀਬੀ ਮਨਜੀਤ ਕੌਰ ਭੱਟੀ, ਜ਼ੋਨ ਰਛੀਨ ਤੋਂ ਹਰਬੰਸ ਸਿੰਘ ਰਛੀਨ, ਜ਼ੋਨ ਲੋਹਟਬੱਦੀ ਤੋਂ ਬਲਵੀਰ ਸਿੰਘ ਬ੍ਰਹਮਪੁਰ ਨੰਬਰਦਾਰ, ਜ਼ੋਨ ਆਂਡਲੂ ਤੋਂ ਰਵਨਜੋਤ ਕੌਰ ਦੀ ਜਿੱਤ ਯਕੀਨੀ ਬਣਾਉਣ ਲਈ ਵੋਟਰਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ | ਇਸ ਮੌਕੇ ਅਮਨਜੋਤ ਸਿੰਘ ਪ੍ਰਧਾਨ ਖੇਤੀਬਾੜੀ ਸਭਾ, ਜਸਪਾਲ ਸਿੰਘ ਪਾਲੀ ਧਾਲੀਵਾਲ, ਸਰਬਜੀਤ ਸਿੰਘ ਮਹੇਰਨਾਂ ਕਲਾਂ, ਰਾਜਿੰਦਰ ਸਿੰਘ ਬਿੰਦਰੀ, ਬਲਵੀਰ ਸਿੰਘ ਮਹੇਰਨਾਂ ਕਲਾਂ, ਬਲਵੰਤ ਸਿੰਘ ਸਾਬਕਾ ਸਰਪੰਚ, ਕਿਰਪਾਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਦਾਖਾ ਵਿਚ ਕਾਂਗਰਸੀ ਉਮੀਦਵਾਰ ਰਿਕਾਰਡ ਜਿੱਤ ਦਰਜ ਕਰਨਗੇ-ਈਸੇਵਾਲ/ਬਾਸੀਆਂ ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ 'ਚ ਜਗਰਾਉਂ ਹਲਕੇ ਦੇ 25 ਜ਼ੋਨਾਂ ਤੋਂ 83 ਉਮੀਦਵਾਰ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।