01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਾਕ ਸੰਮਤੀ ਚੋਣਾਂ 'ਚ ਜਗਰਾਉਂ ਹਲਕੇ ਦੇ 25 ਜ਼ੋਨਾਂ ਤੋਂ 83 ਉਮੀਦਵਾਰ ਚੋਣ ਮੈਦਾਨ 'ਚ

ਅਜੀਤ ਡੈਸਕ 07-12-2025
ਜਗਰਾਉਂ, 6 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਲਾਕ ਸੰਮਤੀ ਜਗਰਾਉਂ ਦੇ 25 ਜ਼ੋਨਾਂ ਤੋਂ 111 ਉਮੀਦਵਾਰਾਂ ਵਲੋਂ ਦਾਖ਼ਲ ਨਾਮਜ਼ਦਗੀ ਪੱਤਰਾਂ ਵਿਚੋਂ 83 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ, ਜਦਕਿ 28 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਿਸ ਲੈ ਲਏ ਹਨ | 28 ਉਮੀਦਵਾਰਾਂ ਵਿਚੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਜਗਰਾਉਂ ਸੰਮਤੀ ਦੇ 25 ਜ਼ੋਨਾਂ ਤੋਂ ਕੁੱਲ 83 ਉਮੀਦਵਾਰਾਂ ਦਾ ਚੋਣ ਦੰਗਲ ਦੇਖਣ ਨੂੰ ਮਿਲੇਗਾ | ਨਾਮਜ਼ਦਗੀ ਵਾਪਿਸ ਲੈਣ ਵਾਲੇ ਉਮੀਦਵਾਰਾਂ ਵਿਚ ਅਕਾਲੀ ਦਲ ਦੇ 8 ਉਮੀਦਵਾਰ ਸ਼ਾਮਿਲ ਹਨ | ਜਦ ਕਿ ਕਾਂਗਰਸ ਪਾਰਟੀ ਦੇ 9 ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲਈ ਹੈ | ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇਕ, ਭਾਜਪਾ ਦੇ ਇਕ ਅਤੇ 9 ਆਜ਼ਾਦ ਉਮੀਦਵਾਰਾਂ ਨੇ ਕਾਗਜ਼ ਵਾਪਿਸ ਲਏ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਨਾਮਜਦਗੀ ਪੱਤਰ ਵਾਪਿਸ ਲੈਣ ਵਾਲੇ ਉਮੀਦਵਾਰ ਕਵਰਿੰਗ ਉਮੀਦਵਾਰ ਹੀ ਸਨ ਜਦ ਕਿ ਪ੍ਰਮੁੱਖ ਉਮੀਦਵਾਰ ਚੋਣ ਲੜਨ ਲਈ ਜ਼ੋਰ ਅਜਮਾਈ ਕਰਨ ਲਈ ਤਿਆਰ ਹਨ | ਚੋਣਾਂ 'ਚ ਵੱਖ-ਵੱਖ ਜ਼ੋਨਾਂ ਤੋਂ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸ 'ਚ ਮੁੱਖ ਮੁਕਾਬਲਾ ਹੋਵੇਗਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ 'ਤੇ ਚੋਣ ਲੜ ਰਹੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਵਲੋਂ 25 ਵਿਚੋਂ 24 ਸੀਟਾਂ ਅਤੇ ਕਾਂਗਰਸ 21 ਬਲਾਕ ਸੰਮਤੀ ਸੀਟਾਂ 'ਤੇ ਚੋਣ ਲੜ ਰਹੀ ਹੈ | ਕਾਂਗਰਸ ਵਲੋਂ ਤਿੰਨ ਜ਼ੋਨਾਂ 'ਚ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਅਤੇ ਕਮਾਲਪੁਰਾ ਜ਼ੋਨ ਤੋਂ ਕਾਂਗਰਸ ਨੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ | ਅਕਾਲੀ ਦਲ ਵਲੋਂ ਗਿੱਦੜਵਿੰਡੀ ਜ਼ੋਨ ਤੋਂ ਆਜ਼ਾਦ ਉਮੀਦਵਾਰ ਨੂੰ ਹਮਾਇਤ ਦਿੱਤੀ ਗਈ ਹੈ |
ਪਿਛਲੀ ਖ਼ਬਰ ਸੂਬੇ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣਾ ਜ਼ਰੂਰੀ-ਮਹਰੇਨਾਂ/ਬੜੂੰਦੀ ਅਗਲੀ ਖ਼ਬਰ ਡਾਂਗੋਂ ਜ਼ੋਨ ਤੋਂ ਅਕਾਲੀ ਉਮੀਦਵਾਰ ਦੇ ਹੱਕ 'ਚ ਆਏ ਕਾਂਗਰਸੀ ਵਰਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।