30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੰਮਤੀ ਜ਼ੋਨ ਦਾਖਾ ਲਈ ਇਯਾਲੀ ਵਲੋਂ ਵੀਰਪਾਲ ਕੌਰ ਨੂੰ ਉਮੀਦਵਾਰ ਬਣਾਇਆ

ਅਜੀਤ ਡੈਸਕ 06-12-2025
ਮੁੱਲਾਂਪੁਰ-ਦਾਖਾ, 5 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤੀ ਹਲਕੇ ਜ਼ੋਨ ਦਾਖਾ (ਚੰਗਣ, ਭੱਟੀਆਂ, ਦਾਖਾ) ਲਈ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਸਮਰਥਕ ਦਾਖਾ ਸਰਪੰਚ ਜਗਜੀਤ ਸਿੰਘ ਭੋਲਾ, ਦੁੱਧ ਉਤਪਾਦਕ ਸਭਾ ਦੇ ਮੈਂਬਰ, ਸਾਬਕਾ ਪੰਚ ਬਾਲੀ ਸੇਖੋਂ ਇਕਬਾਲ ਸਿੰਘ ਦੀ ਪਤਨੀ ਵੀਰਪਾਲ ਕੌਰ ਨੂੰ ਪੰਚਾਇਤ ਸੰਮਤੀ ਜ਼ੋਨ ਦਾਖਾ ਲਈ ਉਮੀਦਵਾਰ ਬਣਾਇਆ ਗਿਆ | ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਰਿਟਰਨਿੰਗ ਅਫ਼ਸਰ ਕਮ ਐੱਸ.ਡੀ.ਓ. ਉਪਿੰਦਰਜੀਤ ਕੌਰ ਕੋਲ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਪਹੁੰਚੇ ਵੀਰਪਾਲ ਕੌਰ ਨਾਲ ਕਰਮਜੀਤ ਕੌਰ, ਸਿਮਰਨ ਸਿੰਘ ਸੇਖੋਂ, ਲਖਵੀਰ ਸਿੰਘ ਦੇਤਵਾਲ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਮੌਜੂਦ ਰਹੇ | ਹਰਬੀਰ ਸਿੰਘ ਇਯਾਲੀ ਵਲੋਂ ਪੰਚਾਇਤ ਸੰਮਤੀ ਜ਼ੋਨ ਬਸੈਮੀ ਲਈ ਉਮੀਦਵਾਰ ਲਖਵਿੰਦਰ ਸਿੰਘ ਦੇਤਵਾਲ, ਐੱਮ.ਐੱਲ.ਏ ਇਯਾਲੀ ਦੇ ਸਮਰਥਕ ਸੰਮਤੀ ਜ਼ੋਨ ਬੱਦੋਵਾਲ ਲਈ ਉਮੀਦਵਾਰ ਬਣੇ ਲਖਵੀਰ ਸਿੰਘ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਗਏ |
ਪਿਛਲੀ ਖ਼ਬਰ ਵਿਧਾਨ ਸਭਾ 'ਚ ਸੂਬਾਈ ਮਾਮਲੇ ਉਠਾਉਣ ਵਾਲਾ ਇਯਾਲੀ ਹੁਣ ਜ਼ਿਲ੍ਹਾ ਪ੍ਰੀਸ਼ਦ/ਸੰਮਤੀ ਚੋਣਾਂ 'ਚ ਸਰਗਰਮ ਅਗਲੀ ਖ਼ਬਰ ਜ਼ੋਨ ਚੌਂਕੀਮਾਨ ਤੋਂ ਕਾਂਗਰਸ ਪਾਰਟੀ ਨੇ ਬਲਾਕ ਸੰਮਤੀ ਲਈ ਹੈਪੀ ਸੇਖੂਪੁਰਾ ਡੁਬਈ ਨੂੰ ਉਮੀਦਵਾਰ ਬਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।