ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 3 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸ੍ਰੀ ਹਰਿਗੋਬਿੰਦ ਸਾਹਿਬ ਰੱਤੋਵਾਲ (ਲੁਧਿ:) ਦੀ ਪ੍ਰਬੰਧਕੀ ਕਮੇਟੀ ਵਿਚ ਅਹੁਦੇਦਾਰ ਰਹੇ ਹਰਜਿੰਦਰ ਸਿੰਘ ਧਾਲੀਵਾਲ ਅਕਾਲ ਚਲਾਣਾ ਕਰ ਗਏ | ਅਮਰਜੀਤ ਕੌਰ, ਕੈਪਟਨ ਸੁਖਦੀਪ ਸਿੰਘ, ਸਮੁੱਚੇ ਧਾਲੀਵਾਲ ਪਰਿਵਾਰ ਵਲੋਂ ਸਵ: ਹਰਜਿੰਦਰ ਸਿੰਘ ਨਮਿੱਤ ਆਰੰਭ ਪਾਠਾਂ ਦੇ ਭੋਗ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਹਰਿਗੋਬਿੰਦ ਸਾਹਿਬ ਰੱਤੋਵਾਲ ਵਿਖੇ ਹੋਈ | ਬਾਬਾ ਹਰਵਿੰਦਰ ਸਿੰਘ ਨਾਨਕਸਰ ਠਾਠ ਸ਼ੰਕਰ ਵਾਲਿਆਂ ਵੈਰਾਗਮਈ ਕੀਰਤਨ ਕਰਦਿਆਂ ਮੌਤ ਦੇ ਵਿਸ਼ੇ ਦਾ ਵਰਣਨ ਕੀਤਾ | ਮੌਤ ਇਕ ਅਟੱਲ ਸੱਚਾਈ ਬਾਰੇ ਵਿਚਾਰ 'ਚ ਬਾਬਾ ਜੀ ਦੱਸਿਆ ਕਿ ਹਰ ਜੀਵ ਦੇ ਜਨਮ ਸਮੇਂ ਹੀ ਮੌਤ ਦੀ ਤਰੀਕ ਤੈਅ ਹੋ ਜਾਂਦੀ ਹੈ | ਸਵ: ਹਰਜਿੰਦਰ ਸਿੰਘ ਕਿਰਤ ਕਰਦਿਆਂ ਗੁਰੂ ਘਰ ਦੀ ਸੇਵਾ, ਸਿਮਰਨ ਨਾਲ ਜੁੜਿਆ ਰਿਹਾ | ਅੰਤਿਮ ਅਰਦਾਸ, ਹੁਕਮਨਾਮਾ ਉਪਰੰਤ ਸ਼ਰਧਾਂਜਲੀ ਸਮਾਰੋਹ ਦਾ ਮੰਚ ਸੰਚਾਲਨ ਸਮਾਜ ਸੇਵੀ ਕੁਲਦੀਪ ਸਿੰਘ ਖ਼ਾਲਸਾ ਵਲੋਂ ਕੀਤਾ | ਇੰਡੀਅਨ ਓਵਰਸੀਜ਼ ਕਾਂਗਰਸ (ਯੂ.ਕੇ.) ਪ੍ਰਧਾਨ ਕਮਲਜੀਤ ਸਿੰਘ ਧਾਲੀਵਾਲ ਵਲੋਂ ਸਵ: ਹਰਜਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਸੱਚ, ਸਿ੍ਸ਼ਟਾਚਾਰ ਅਤੇ ਵਿਵਹਾਰੀ ਗੁਣਾਂ ਵਾਲੇ ਹਰਜਿੰਦਰ ਸਿੰਘ ਦੀ ਸਾਕਾਰਾਤਾਮਕ ਸੋਚ ਨਾਲ ਧਾਲੀਵਾਲ ਪਰਿਵਾਰ ਲਾਮਿਸਾਲ ਤਰੱਕੀ ਵੱਲ ਵਧਿਆ | ਉਨ੍ਹਾਂ ਕਿਹਾ ਕਿ ਭਾਰਤੀ ਫੌਜ਼ ਦੇ ਕੈਪਟਨ ਸੁਖਦੀਪ ਸਿੰਘ ਦੀ ਕਾਰਗਿਲ ਜੰਗ 'ਚ ਬਹਾਦਰੀ ਤੇ ਸੂਰਬੀਰਤਾ 'ਤੇ ਸਵ: ਹਰਜਿੰਦਰ ਸਿੰਘ ਨੂੰ ਡਾਹਢਾ ਮਾਣ ਰਿਹਾ | ਕਮਲਜੀਤ ਸਿੰਘ ਯੂ.ਕੇ. ਕਿਹਾ ਕਿ ਇਸ ਪਰਿਵਾਰ ਦਾ ਹੋਣਹਾਰ ਹਰਮਿੰਦਰ ਸਿੰਘ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਹੋਇਆ ਮੇਰੇ ਨਾਲ ਪਰਿਵਾਰ ਵਾਂਗ ਰਹਿ ਰਿਹਾ | ਸਾਬਕਾ ਸੈਨਿਕ ਵੈੱਲਫੇਅਰ ਆਰਗੇਨਾਈਜੇਸ਼ਨ (ਭਾਰਤ) ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਕੈਪਟਨ ਬਲਵਿੰਦਰ ਸਿੰਘ ਵਲੋਂ ਸਵ: ਹਰਜਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਾਕਾਰਾਤਾਮਕ ਸੋਚ ਨਾਲ ਪਰਿਵਾਰ 'ਚ ਖੁਸ਼ਨੁਮਾ ਮਾਹੌਲ ਬਣਿਆ ਰਿਹਾ | ਉਨ੍ਹਾਂ ਦੱਸਿਆ ਕਿ ਸਾਡੇ ਸਾਥੀ ਕੈਪਟਨ ਸੁਖਦੀਪ ਸਿੰਘ ਅਕਸਰ ਆਪਣੇ ਪਿਤਾ ਹਰਜਿੰਦਰ ਸਿੰਘ ਦੇ ਦਿ੍ੜ ਸੰਕਲਪ ਅਤੇ ਦੂਰ ਅੰਦੇਸ਼ੀ ਸੋਚ ਦੀ ਗੱਲ ਕਰਦੇ ਰਹਿੰਦੇ | ਸਭਾ ਸੈਨਿਕ ਸਿੱਖ ਰੈਜੀਮੈਂਟ ਵਲੋਂ ਨੌਰੰਗ ਸਿੰਘ ਵੀ ਸਵ: ਹਰਜਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ | ਪਿੰਡ ਰੱਤੋਵਾਲ ਵਿਖੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਵਿਚ ਅਹੁਦੇਦਾਰ, ਸਮਾਜ ਸੇਵੀ ਬਲਵਿੰਦਰ ਸਿੰਘ ਧਾਲੀਵਾਲ ਦੱਸਿਆ ਕਿ ਸਵ: ਹਰਜਿੰਦਰ ਸਿੰਘ ਭਾਵ, ਅਭਾਵ, ਪ੍ਰਭਾਵ ਹੇਠ ਆਏ ਹਰ ਇਕ ਦਾ ਮੱਦਦਗਾਰ ਰਿਹਾ | ਇਮਾਨਦਾਰੀ ਦੀ ਮਿਸਾਲ ਹਰਜਿੰਦਰ ਸਿੰਘ ਵਿਵਹਾਰੀ ਗੁਣਾਂ ਵਾਲਾ ਹੋਣ ਕਰਕੇ ਲੰਮਾ ਸਮਾਂ ਗੁਰਦੁਆਰਾ ਹਰਿਗੋਬਿੰਦ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਿਚ ਨਿਸ਼ਕਾਮ ਸੇਵਕ ਵਜੋਂ ਸੇਵਾ ਕਰਦਾ ਰਿਹਾ | ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਬਲਜੀਤ ਸਿੰਘ, ਪ੍ਰਬੰਧਕ ਸਾਬਕਾ ਸਰਪੰਚ ਗੁਰਬਚਨ ਸਿੰਘ, ਕੁਲਦੀਪ ਸਿੰਘ ਖ਼ਾਲਸਾ, ਤੇਜਿੰਦਰਪਾਲ ਸਿੰਘ ਰਾਣਾ, ਮਾ: ਭਾਗ ਸਿੰਘ, ਫੌਜ਼ੀ ਸੁਰਿੰਦਰ ਸਿੰਘ, ਮੁਖਤਿਆਰ ਸਿੰਘ ਫੌਜ਼ੀ, ਮਨਜੀਤ ਸਿੰਘ ਧਾਲੀਵਾਲ, ਧੰਨਾ ਸਿੰਘ ਮੱਲ੍ਹੀ, ਲਸ਼ਕਰ ਸਿੰਘ ਵਲੋਂ ਗੁਰੂ ਘਰ ਦੀ ਬਖਸ਼ਿਸ਼ ਦਸਤਾਰ ਕੈਪਟਨ ਸੁਖਦੀਪ ਸਿੰਘ ਨੂੰ ਦਿੱਤੀ ਗਈ |