17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਸਿਰਫ਼ 8 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ

ਅਜੀਤ ਡੈਸਕ 04-12-2025
ਰਾਏਕੋਟ, 3 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੇ ਚੱਲਦੇ ਅੱਜ ਨਾਮਜ਼ਦਗੀ ਭਰਨ ਦੇ ਤੀਜੇ ਦਿਨ ਸਿਰਫ਼ ਅੱਠ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ, ਜੋ ਕਿ ਸਾਰੇ ਉਮੀਦਵਾਰ ਸੱਤ੍ਹਾਧਾਰੀ ਪਾਰਟੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ, ਜਦਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਅੱਜ ਤੀਸਰੇ ਦਿਨ ਵੀ ਆਪਣੇ ਕਾਗਜ਼ਾਂ ਦੀ ਖਾਨਾਪੂਰਤੀ ਕਰਦੇ ਨਜ਼ਰ ਹੀ ਆਏ | ਜਿਸ ਤੋਂ ਬਾਅਦ ਕੱਲ੍ਹ ਅੰਤਿਮ ਦਿਨ ਵੱਡੀ ਗਿਣਤੀ ਵਿਚ ਉਮੀਦਵਾਰਾਂ ਵਲੋਂ ਕਾਗਜ਼ ਭਰੇ ਜਾਣਗੇ | ਐੱਸ.ਡੀ.ਐੱਮ-ਕਮ-ਰਿਟਰਨਿੰਗ ਅਫ਼ਸਰ ਪਾਇਲ ਗੋਇਲ ਦੇ ਰਾਏਕੋਟ ਸਥਿਤ ਕੋਰਟ ਕੰਪਲੈਕਸ ਵਿਚ ਅੱਜ ਕੁੱਲ ਅੱਠ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ, ਜਿਨਾਂ ਵਿਚ ਜ਼ੋਨ ਅਕਾਲਗੜ੍ਹ ਤੋਂ ਹਰਦੀਪ ਸਿੰਘ ਆਮ ਆਦਮੀ ਪਾਰਟੀ, ਜ਼ੋਨ ਸਹਿਬਾਜਪੁਰਾ ਤੋਂ ਗੁਰਜੀਤ ਕੌਰ ਆਮ ਆਦਮੀ ਪਾਰਟੀ, ਜ਼ੋਨ ਹਲਵਾਰਾ ਤੋਂ ਚਰਨਜੀਤ ਕੌਰ ਆਮ ਆਦਮੀ ਪਾਰਟੀ, ਜ਼ੋਨ ਜਲਾਲਦੀਵਾਲ ਤੋਂ ਮਨਪ੍ਰੀਤ ਕੌਰ ਆਮ ਆਦਮੀ ਪਾਰਟੀ, ਜ਼ੋਨ ਪੱਖੋਵਾਲ ਤੋਂ ਚੰਦਰਕਾਂਤ ਕੱਕੜ ਆਮ ਆਦਮੀ ਪਾਰਟੀ, ਜ਼ੋਨ ਟੂਸਾ ਤੋਂ ਬਲਜੀਤ ਕੌਰ ਆਮ ਆਦਮੀ ਪਾਰਟੀ, ਜ਼ੋਨ ਅੱਬੂਵਾਲ ਤੋਂ ਗੁਰਮੁੱਖ ਸਿੰਘ ਆਮ ਆਦਮੀ ਪਾਰਟੀ, ਜ਼ੋਨ ਤਾਜਪੁਰ ਤੋਂ ਰੁਪਿੰਦਰਜੀਤ ਸਿੰਘ ਆਮ ਆਦਮੀ ਪਾਰਟੀ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ |
ਪਿਛਲੀ ਖ਼ਬਰ ਮੋਹਨ ਸਿੰਘ ਵਿਰਕ ਬਲਾਕ ਸੰਮਤੀ ਹੰਬੜਾਂ ਜ਼ੋਨ ਤੋਂ 'ਆਪ' ਦੇ ਉਮੀਦਵਾਰ ਐਲਾਨੇ ਅਗਲੀ ਖ਼ਬਰ 'ਪੰਚਾਇਤ ਸੰਮਤੀ ਮੁੱਲਾਂਪੁਰ' : ਕੈਪਟਨ ਸੰਦੀਪ ਸੰਧੂ/ਮੇਜਰ ਸਿੰਘ ਮੁੱਲਾਂਪੁਰ ਕਾਂਗਰਸੀ ਉਮੀਦਵਾਰਾਂ ਦੀ ਨਾਮਜ਼ਦਗੀ ਜਮ੍ਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।