17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜੀ.ਐੱਚ.ਜੀ. ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਵਿਖੇ ਅਧਿਆਪਕ-ਮਾਪੇ ਮਿਲਣੀ

ਅਜੀਤ ਡੈਸਕ 22-11-2025
ਚੌਂਕੀਮਾਨ, 21 ਨਵੰਬਰ (ਤੇਜਿੰਦਰ ਸਿੰਘ ਚੱਢਾ)-ਜੀ.ਐੱਚ.ਜੀ. ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ (ਲੁਧਿਆਣਾ) ਵਿਖੇ ਪਿ੍ੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ ਮਾਤਾ-ਪਿਤਾ ਅਧਿਆਪਕ ਮੀਟਿੰਗ ਦਾ ਸਫ਼ਲਤਾ ਪੂਰਵਕ ਆਯੋਜਨ ਕੀਤਾ ਗਿਆ | ਇਸ ਮੀਟਿੰਗ ਨੇ ਮਾਪਿਆਂ, ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ 'ਚਕਾਰ ਅਰਥਪੂਰਨ ਗੱਲਬਾਤ ਦਾ ਮਜ਼ਬੂਤ ਮੰਚ ਉਪਲੱਬਧ ਕਰਵਾਇਆ | ਮਾਪਿਆਂ ਨੂੰ ਆਪਣੇ ਬੱਚਿਆਂ ਦੀ ਮਿਡ ਸਮੈਸਟਰ ਟੈਸਟਾਂ 'ਚ ਪ੍ਰਦਰਸ਼ਨ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ, ਜਿਸ 'ਚ ਉਨ੍ਹਾਂ ਦੀਆਂ ਖੂਬੀਆਂ ਅਤੇ ਸੁਧਾਰਯੋਗ ਪਾਸੇ ਦੋਵੇਂ ਸ਼ਾਮਿਲ ਸਨ | ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਅਸਲੀ ਚਿੰਤਾਵਾਂ ਨੂੰ ਧਿਆਨ ਨਾਲ ਸੁਣਕੇ ਤੁਰੰਤ ਹੱਲ ਕੀਤਾ ਗਿਆ | ਮਾਪਿਆਂ ਵਲੋਂ ਇਕ ਫੀਡਬੈਕ ਫਾਰਮ ਵੀ ਭਰਵਾਇਆ ਗਿਆ ਜਿਸ 'ਚ ਸੰਸਥਾ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਬਾਰੇ ਉਨ੍ਹਾਂ ਦੀਆਂ ਕੀਮਤੀ ਰਾਏ ਅਤੇ ਸੁਝਾਅ ਦਰਜ ਕੀਤੇ ਗਏ | ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ | ਮਾਪਿਆਂ ਨੇ ਫੈਕਲਟੀ ਵਲੋਂ ਵਿਦਿਆਰਥੀਆਂ ਦੀ ਰਹਿਨੁਮਾਈ ਅਤੇ ਉਨ੍ਹਾਂ ਨੂੰ ਅਕਾਦਮਿਕ ਉੱਚਾਈਆਂ ਤੱਕ ਪਹੁੰਚਾਉਣ ਦੇ ਅਟੱਲ ਯਤਨਾਂ ਦੀ ਦਿਲੋਂ ਪ੍ਰਸੰਸਾ ਕੀਤੀ | ਇਹ ਸੈਸ਼ਨ ਅਧਿਆਪਕ-ਵਿਦਿਆਰਥੀ ਰਿਸ਼ਤੇ ਦੀ ਸਕਾਰਾਤਮਕ ਅਤੇ ਮਜ਼ਬੂਤ ਤਸਵੀਰ ਨੂੰ ਦਰਸਾਉਂਦਾ ਹੈ | ਪ੍ਰੋਫੈਸਰ (ਡਾ.) ਸ਼ਵੇਤਾ ਢੰਡ (ਪਿ੍ੰਸੀਪਲ) ਅਤੇ ਡਾ. ਜਸਵਿੰਦਰ ਕੌਰ (ਵਾਈਸ ਪਿ੍ੰਸਿਪਲ) ਨੇ ਮਾਪਿਆਂ ਦਾ ਇਸ ਪੀ.ਟੀ.ਐੱਮ. 'ਚ ਸਰਗਰਮ ਹਿੱਸਾ ਲੈਣ ਅਤੇ ਭਰਵਾਂ ਹੁੰਗਾਰਾ ਦੇਣ ਲਈ ਹਿਰਦੇ ਤੋਂ ਧੰਨਵਾਦ ਕੀਤਾ | ਇਹ ਪ੍ਰੋਗਰਾਮ ਇੰਚਾਰਜਾਂ ਡਾ: ਜਸਪਾਲ ਕੌਰ ਅਸਿਸਟੈਂਟ ਪ੍ਰੋਫੈਸਰ ਇਨ ਲਾਅ, ਡਾ: ਜਸਬੀਰ ਕੌਰ ਅਸਿਸਟੈਂਟ ਪ੍ਰੋਫੈਸਰ ਇਨ ਲਾਅ ਤੇ ਡਾ: ਚਾਰੂ ਜੋਸ਼ੀ ਅਸਿਸਟੈਂਟ ਪ੍ਰੋਫੈਸਰ ਇਨ ਲਾਅ ਦੁਆਰਾ ਸਫ਼ਲਤਾਪੂਰਵਕ ਸੰਚਾਲਿਤ ਕੀਤਾ ਗਿਆ |
ਪਿਛਲੀ ਖ਼ਬਰ ਸ਼ਹਾਦਤਾਂ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਨਾਨਕਸਰ ਅਤੇ ਜਗਰਾਉਂ ਸ਼ਹਿਰ 'ਚ ਹੋਇਆ ਭਰਵਾਂ ਸਵਾਗਤ ਅਗਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਵਿਖੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।