17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਦਿ੍ਸ਼ਟੀ ਸਕੂਲ ਨਾਰੰਗਵਾਲ 'ਚ ਮਨ ਦੀ ਸ਼ਕਤੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਅਜੀਤ ਡੈਸਕ 22-11-2025
ਪੱੱਖੋਵਾਲ-ਸਰਾਭਾ, 21 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਵਿਦਿਆਰਥੀਆਂ ਨੂੰ ਸਕੂਲੀ ਵਿੱਦਿਆ ਦੇ ਨਾਲ-ਨਾਲ ਆਧੁਨਿਕ ਤੌਰ ਤਰੀਕਿਆਂ ਨਾਲ ਸਿੱੱਖਿਆ ਮੁਹੱਈਆ ਕਰਵਾਉਣ ਵਾਲੇ ਇਲਾਕੇ ਦੇ ਨਾਮਵਰ ਸਕੂਲ ਦਿ੍ਸ਼ਟੀ ਡਾ: ਆਰ.ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ 'ਚ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ ਤੇ ਉਨ੍ਹਾਂ ਦੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨ ਲਈ 'ਮਨ ਦੀ ਸ਼ਕਤੀ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦੌਰਾਨ ਹਾਰਡਵਰਡ ਯੂਨੀਵਰਸਿਟੀ ਤੋਂ ਸਿੱੱਖਿਆ ਪ੍ਰਾਪਤ ਡਾ: ਕਰਨ ਸੋਨੀ, ਡਾ: ਜਤਿਨ ਸੋਨੀ ਅਤੇ ਡਾ: ਨਿਕਤਾ ਸੋਨੀ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਡਾ: ਕਰਨ ਸੋਨੀ ਨੇ ਵਿਦਿਅਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨ 'ਚ ਸਫ਼ਲ ਹੋਣ ਲਈ ਸਾਡੇ ਕੋਲ ਇਕ ਤੰਦਰੁਸਤ ਦਿਮਾਗ ਤੇ ਚੰਗੀ ਸਿਹਤ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਅਸੀਂ ਹਰ ਤਰ੍ਹਾਂ ਦੇ ਚੈਲੰਜ ਦਾ ਹਿੰਮਤ ਨਾਲ ਸਾਹਮਣਾ ਕਰ ਸਕੀਏ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਮਨ ਨੂੰ ਇਕਾਗਰ ਰੱਖਕੇ ਆਤਮ ਵਿਸ਼ਵਾਸ ਨਾਲ ਜੀਵਨ 'ਚ ਅੱਗੇ ਵਧਣ, ਸਾਕਾਰਾਤਮਿਕ ਮਾਨਸਿਕਤਾ ਨਾਲ ਤਣਾਅ ਨੂੰ ਪਾਸੇ ਰੱਖਕੇ ਚਿੰਤਾ ਨੂੰ ਘਟਾਉਣ ਅਤੇ ਜੀਵਨ 'ਚ ਛੋਟੇ ਵੱਡੇ ਟੀਚੇ ਨਿਰਧਾਰਿਤ ਕਰਕੇ ਅੱਗੇ ਵਧਣ ਦੇ ਗੁਰ ਦੱਸੇ | ਇਸ ਮੌਕੇ ਡਾ: ਜਤਿਨ ਸੋਨੀ ਅਤੇ ਡਾ: ਨਿਕਤਾ ਸੋਨੀ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਤੁਸੀਂ ਜ਼ਿੰਦਗੀ 'ਚ ਸਫ਼ਲ ਹੋਣ ਲਈ ਆਪਣੀ ਸਮਰੱਥਾ ਨੂੰ ਵੱਧ ਤੋਂ ਵੱਧ ਵਰਤੋ ਤਾਂ ਤੁਹਾਨੂੰ ਆਪਣੇ ਜੀਵਨ 'ਚ ਕਾਮਯਾਬ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ | ਅੰਤ 'ਚ ਪਿ੍ੰ: ਮੈਡਮ ਗੰਗਵਾਰ ਵਲੋਂ ਬਾਹਰੋਂ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਪੱਖੋਵਾਲ 'ਚ ਵਿਧਾਇਕ ਹਾਕਮ ਸਿੰਘ ਵਲੋਂ ਵਾਲੀਬਾਲ ਗਰਾਊਾਡ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਮੁੱਲਾਂਪੁਰ 'ਚ ਮਹੰਤ ਜੋਗਿੰਦਰ ਦਾਸ ਦੀ ਬਰਸੀ 'ਤੇ ਭੰਡਾਰਾ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।