ਚੰਡੀਗੜ੍ਹ, 10 ਸਤੰਬਰ- ਭਗਤ ਚੁੰਨੀ ਲਾਲ ਦੇ ਦਿਹਾਂਤ ’ਤੇ ਮੁੱਖ ਮੰਤਰੀ ਮਾਨ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਪਣੇ ਟਵੀਟਰ ’ਤੇ ਟਵੀਟ ਵਿਚ ਲਿਕਿਆ ਕਿ ਸਾਬਕਾ ਮੰਤਰੀ ਅਤੇ ਜਲੰਧਰ ਦੇ ਸੀਨੀਅਰ ਆਗੂ ਸ੍ਰੀ ਚੁੰਨੀ ਲਾਲ ਭਗਤ ਜੀ ਦੇ ਦੇਹਾਂਤ ਦੀ ਦੁਖਦ ਖ਼ਬਰ ਮਿਲੀ ਹੈ। ਪੰਜਾਬ ਕੈਬਨਿਟ ਵਿਚ ਮੇਰੇ ਸਾਥੀ ਮੰਤਰੀ ਮਹਿੰਦਰ ਭਗਤ ਜੀ ਦੇ ਉਹ ਸਤਿਕਾਰਯੋਗ ਪਿਤਾ ਜੀ ਸਨ। ਇਸ ਦੁੱਖ ਦੀ ਘੜੀ ਵਿਚ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਮਹਿੰਦਰ ਭਗਤ ਜੀ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੇ ਨਾਲ ਹਨ। ਪ੍ਰਮਾਤਮਾ ਵਿਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।