ਗੁਰੂਸਰ ਸੁਧਾਰ, 20 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਸੁਧਾਰ ਵਿਖੇ ਫੁੱਟਬਾਲ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਅਭਿਆਸ ਮੈਚ ਦੌਰਾਨ ਸੁਧਾਰ ਕਾਲਜ ਦੀਆਂ ਲੜਕੀਆਂ ਦੀ ਟੀਮ ਨੇ ਖੇਡੇ ਗਏ ਮੁਕਾਬਲੇ ਦੌਰਾਨ ਸਰਕਾਰੀ ਕੰਨਿਆ ਹਾਈ ਸਕੂਲ ਪੱਖੋਵਾਲ ਦੀ ਲੜਕੀਆਂ ਦੀ ਟੀਮ ਨੂੰ ਹਰਾ ਦਿੱਤਾ | ਕਾਲਜ ਪਿ੍ੰ: ਪ੍ਰੋ.ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਤੱਕ ਕਾਲਜ ਦੀਆਂ ਲੜਕੀਆਂ ਦੀ ਟੀਮ ਨੇ ਕਈ ਮੁਕਾਬਲਿਆਂ ਵਿਚ ਹਿੱਸਾ ਲਿਆ ਹੈ ਤੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਕੋਚ ਮਨਪ੍ਰੀਤ ਕੌਰ ਅਨੁਸਾਰ ਰੋਜ਼ਾਨਾ ਟੀਮ ਨੂੰ ਖੇਡ ਦਾ ਅਭਿਆਸ ਕਰਵਾਇਆ ਜਾਂਦਾ ਹੈ ਤੇ ਸਾਡੇ ਕਾਲਜ ਨੇ ਕੌਮੀ ਪੱਧਰ ਦੀਆਂ ਖਿਡਾਰਨਾਂ ਪੈਦਾ ਕੀਤੀਆਂ ਹਨ | ਪੱਖੋਵਾਲ ਸਕੂਲ ਟੀਮ ਦੇ ਕੋਚ ਪਵਨਜੀਤ ਸਿੰਘ ਨੇ ਕਿਹਾ ਕਿ ਖਿਡਾਰਨਾਂ ਨੂੰ ਫੁੱਟਬਾਲ ਦੀ ਰੋਜ਼ਾਨਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਸਕੂਲੀ ਖਿਡਾਰਨਾਂ ਜ਼ਿਲ੍ਹਾ, ਸੂਬਾ ਪੱਧਰ 'ਤੇ ਕਈ ਮੁਕਾਬਲੇ ਖੇਡ ਚੁੱਕੀਆਂ ਹਨ | ਅੱਜ ਦੇ ਮੁਕਾਬਲੇ ਦੌਰਾਨ ਭਾਵੇਂ ਪੱਖੋਵਾਲ ਸਕੂਲ ਦੀ ਟੀਮ ਹਾਰ ਗਈ, ਪ੍ਰੰਤੂ ਖਿਡਾਰਨਾਂ ਦੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਹਾਜ਼ਰੀਨਾਂ ਦਾ ਦਿਲ ਜਿੱਤਿਆ | ਇਸ ਮੌਕੇ ਕੋਚ ਮਨਪ੍ਰੀਤ ਕੌਰ, ਕੋਚ ਮੁਹੰਮਦ ਅਕਬਰ, ਕੋਚ ਪਵਨਜੀਤ ਸਿੰਘ, ਖ਼ਾਲਸਾ ਕਾਲਜ ਸੁਧਾਰ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਲੈਕਚਰਾਰ ਕਰਨ ਗਿੱਲ, ਤਰਨਦੀਪ ਸਿੰਘ, ਆਕਾਸ਼ ਕੁਮਾਰ ਆਦਿ ਸਮੇਤ ਹੋਰ ਹਾਜ਼ਰ ਸਨ |