14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

'ਹਰ ਪਿੰਡ ਖੇਡ ਮੈਦਾਨ' ਯੋਜਨਾ ਨਾਲ ਨੌਜਵਾਨ ਨਸ਼ਿਆਂ ਤੋਂ ਬਚਣਗੇ-ਵਿਧਾਇਕ ਹਾਕਮ ਸਿੰਘ

ਅਜੀਤ ਡੈਸਕ 21-11-2025
ਲੋਹਟਬੱਦੀ, 20 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)-ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪੰਜਾਬ ਸਰਕਾਰ ਵਲੋਂ ਹਰ ਪਿੰਡ ਖੇਡ ਮੈਦਾਨ ਯੋਜਨਾ ਅਧੀਨ ਅੱਜ ਪਿੰਡ ਬੜੂੰਦੀ ਸਥਿਤ ਨਾਨਕਸਰ ਸੰਪਰਦਾਇ ਦੇ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਯਾਦਗਾਰੀ ਖੇਡ ਸਟੇਡੀਅਮ ਨੂੰ 24.63 ਲੱਖ ਦੀ ਲਾਗਤ ਨਾਲ ਆਧੁਨਿਕ ਦਿੱਖ ਦੇਣ ਲਈ ਹੋਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਈ | ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਟੀਚਾ ਹੈ ਕਿ ਕਿਸੇ ਵੀ ਕਾਰਨਾਂ ਕਰਕੇ ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਨਾਲ ਜੋੜਿਆ ਜਾ ਸਕੇ | ਇਸੇ ਸਮੱਸਿਆ ਦੇ ਹੱਲ ਲਈ ਪੰਜਾਬ ਸਮੇਤ ਹਲਕਾ ਰਾਏਕੋਟ ਦੇ ਪਿੰਡਾਂ 'ਚ ਖੇਡ ਸਟੇਡੀਅਮ ਦੀ ਹੋਂਦ ਬਹਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੀ ਤੰਦਰੁਸਤੀ ਅਤੇ ਖੇਡਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਦੇ ਸਾਰਥਿਕ ਨਤੀਜੇ ਆਏ ਹਨ | ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਭਾਜੜਾਂ ਪਾਈਆਂ | ਇਸ ਤੋਂ ਇਲਾਵਾ ਉਨ੍ਹਾਂ ਪਿੰਡ ਰਛੀਨ 'ਚ 37.36 ਲੱਖ, ਮਹੇਰਨਾਂ ਕਲਾਂ 'ਚ 15.60 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮਾਂ ਦਾ ਕੰਮ ਸ਼ੁਰੂ ਕਰਵਾਇਆ | ਉਨ੍ਹਾਂ ਦੱਸਿਆ ਕਿ ਹਰ ਪਿੰਡ 'ਚ ਖਿਡਾਰੀਆਂ ਦੀ ਇੱਛਾ ਅਨੁਸਾਰ ਖੇਡ ਮੈਦਾਨ ਤਿਆਰ ਕੀਤੇ ਜਾਣਗੇ ਅਤੇ ਵਧੀਆ ਖੇਡ ਕਿੱਟਾਂ ਦਾ ਪ੍ਰਬੰਧ ਕੀਤਾ ਜਾਵੇਗਾ | ਇਸ ਮੌਕੇ ਜਸਵਿੰਦਰ ਸਿੰਘ ਬਿੱਟੂ ਸਰਪੰਚ ਬੜੂੰਦੀ, ਅੰਮਿ੍ਤਪਾਲ ਸਿੰਘ ਹੈਪੀ ਕੋਆਰਡੀਨੇਟਰ ਸਿੱਖਿਆ ਵਿਚਾਰਾਂ, ਜਗਤਾਰ ਸਿੰਘ ਜਰਮਨ, ਪਾਲੀ ਸਿੰਘ ਸੇਖੋਂ, ਦਲਜੀਤ ਸਿੰਘ ਪੰਨੂ ਸਾਬਕਾ ਸਰਪੰਚ, ਚੈਂਚਲ ਸਿੰਘ ਜੇ.ਈ ਪੰਚਾਇਤੀ ਰਾਜ, ਮਿੰਟੂ ਧਾਲੀਵਾਲ, ਵਿੱਕੀ ਕਲੇਰ, ਪ੍ਰਮੋਦ ਸਿੰਘ ਬਾਟਾ ਪੰਚ, ਅਵਤਾਰ ਸਿੰਘ ਪੰਚ, ਟਿੰਕਾ ਵਾਲੀਆ, ਮਲਕੀਤ ਸਿੰਘ, ਅਵਤਾਰ ਸਿੰਘ ਫੌਜੀ, ਬਲਜੀਤ ਸਿੰਘ ਮਾਨ, ਕਰਮ ਸਿੰਘ ਕਲੇਰ, ਰਾਏ ਸਿੰਘ ਲੋਹਟਬੱਦੀ, ਸੁਖਵਿੰਦਰ ਸਿੰਘ, ਰਾਏ ਸਿੰਘ ਲੋਹਟਬੱਦੀ, ਜਗਪ੍ਰੀਤ ਸਿੰਘ, ਕਰਮ ਸਿੰਘ ਕਲੇਰ, ਬਲਵਿੰਦਰ ਸਿੰਘ ਪੰਨੂ, ਅੰਤ ਸਿੰਘ, ਇੰਦਰਪਾਲ ਸਿੰਘ, ਸੁਖਦੇਵ ਸਿੰਘ ਕਲੇਰ ਆਦਿ ਹਾਜ਼ਰ ਸਨ | ਦਲਜੀਤ ਸਿੰਘ ਪੰਨੂ ਕੈਨੇਡਾ ਨੇ ਪਿੰਡ ਬੜੂੰਦੀ 'ਚ ਬਾਬਾ ਈਸ਼ਰ ਸਿੰਘ ਯਾਦਗਾਰੀ ਖੇਡ ਸਟੇਡੀਅਮ ਲਈ ਸਰਕਾਰੀ ਗ੍ਰਾਂਟ ਜਾਰੀ ਕਰਵਾਉਣ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਰਾਹੀਂ ਸਿੰਚਾਈ ਦੇ ਕੰਮ ਨੂੰ ਨੇਪਰੇ ਚਾੜ੍ਹਨ 'ਤੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਯਾਦਗਾਰੀ ਬਣਿਆ ਮੰਡੀ ਮੁੱਲਾਂਪੁਰ ਅਸਤਾਨਾ ਸਮਾਏਦੀਨ ਸ਼ਾਹ ਦਰਗਾਹ 'ਤੇ ਮੇਲਾ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਨ ਲਈ ਸੰਗਤਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।