ਜਗਰਾਉਂ, 19 ਨਵੰਬਰ (ਵਿਨੋਦ ਕੁਮਾਰ)-ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ, ਪੰਜਾਬੀ ਇਤਿਹਾਸਕ ਵਿਰਾਸਤ, ਜੰਗਲੀ ਜਾਨਵਰਾਂ ਬਾਰੇ ਗਿਆਨ ਪ੍ਰਦਾਨ ਕਰਨ ਤੇ ਧਾਰਮਿਕ ਸਿਧਾਂਤ ਨਾਲ ਰੂਬਰੂ ਕਰਨ ਲਈ ਅਨੁਵਰਤ ਪਬਲਿਕ ਸਕੂਲ ਦੇ ਪੰਜਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਵਿੱਦਿਅਕ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਚੱਪੜਚਿੜੀ ਦੇ ਫਤਿਹ ਬੁਰਜ ਦੇ ਇਤਿਹਾਸ ਬਾਰੇ ਗਿਆਨ ਪ੍ਰਾਪਤ ਕੀਤਾ ਅਤੇ ਛੱਤਬੀੜ ਜੂ 'ਚ ਜੰਗਲੀ ਜਾਨਵਰਾਂ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਪਿ੍ੰ. ਗੋਲਡੀ ਜੈਨ, ਅਧਿਆਪਕਾ ਕਾਮਿਨੀ ਸ਼ਰਮਾ, ਪੂਨਮ ਰਿਦਵਾਨ, ਸੋਨੀਆ ਗੁਪਤਾ ਤੇ ਡੀ.ਪੀ.ਹਿਤੇਸ਼ ਤਿਵਾੜੀ ਦੀ ਸ਼ਲਾਘਾ ਕਰਦੇ ਹੋਏ ਚੇਅਰਮੈਨ ਅਰਿਹੰਤ ਜੈਨ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹੋ ਜਿਹੇ ਉਪਰਾਲੇ ਸਕੂਲ ਵਲੋਂ ਹੁੰਦੇ ਰਹਿਣਗੇ |