17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

23 ਦਿਨਾਂ ਤੋਂ ਚੱਲ ਰਹੇ ਧਰਨੇ ਕਾਰਨ ਡਿਸਪੋਜ਼ਲ ਰੋਡ 'ਤੇ ਲੱਗੇ ਕੂੜੇ ਦੇ ਡੰਪ ਦਾ ਹੋਇਆ ਹੱਲ

ਅਜੀਤ ਡੈਸਕ 20-11-2025
ਜਗਰਾਉਂ, 19 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ)-ਬੀਤੀ 27 ਅਕਤੂਬਰ ਤੋਂ ਡਿਸਪੋਜ਼ਲ ਰੋਡ ਜਗਰਾਉਂ 'ਤੇ ਕੂੜੇ ਦੇ ਪਹਾੜ ਨੂੰ ਚੁਕਵਾਉਣ ਲਈ ਚੱਲ ਰਹੇ ਦਿਨ-ਰਾਤ ਦੇ ਧਰਨੇ ਦੇ ਦਬਾਅ ਵਜੋਂ ਇਸ ਡੰਪ ਨੂੰ ਬੰਦ ਬਕਸੇ 'ਚ ਤਬਦੀਲ ਕਰਨ ਦਾ ਫ਼ੈਸਲਾ ਹੋਇਆ | ਇਸ ਡੰਪ ਦੇ ਨਾਲ ਲੱਗਦੇ ਅਗਵਾੜ ਖ਼ਵਾਜਾ ਬਾਜ਼ੂ ਦੇ ਵਸਨੀਕਾਂ ਨੇ ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ 'ਚ ਕੂੜੇ ਦੇ ਪਹਾੜ ਨੂੰ ਚੁਕਵਾਉਣ ਲਈ ਇਹ ਰੋਸ ਧਰਨਾ ਸ਼ੁਰੂ ਕੀਤਾ ਸੀ | ਇਸ ਦੌਰਾਨ ਨਗਰ ਕੌਂਸਲ ਵਲੋਂ ਨਿੱਜੀ ਠੇਕੇਦਾਰ ਰਾਹੀਂ ਕੂੜਾ ਚੁਕਵਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਇਸ ਦੇ ਪੱਕੇ ਹੱਲ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ ਰਿਹਾ | ਇਸ ਦੌਰਾਨ ਅਗਵਾੜ ਵਾਸੀ ਮਰਦ-ਅÏਰਤਾਂ ਨੇ ਨਗਰ ਸੁਧਾਰ ਸਭਾ ਦੇ ਸਹਿਯੋਗ ਨਾਲ ਬੀਤੀ 14 ਨਵੰਬਰ ਨੂੰ ਸ਼ਹਿਰ ਭਰ 'ਚ ਮੁਜ਼ਾਹਰਾ ਕਰਕੇ ਨਗਰ ਕੌਂਸਲ ਦਾ ਘਿਰਾਓ ਵੀ ਕੀਤਾ | ਮਸਲਾ ਲਟਕਦਾ ਗਿਆ, ਸਿੱਟੇ ਵਜੋਂ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਇਸ ਡੰਪ 'ਤੇ ਸੁੱਟਣ ਦੀ ਧਰਨਾਕਾਰੀਆਂ ਨੇ ਮਨਾਹੀ ਕਰ ਦਿੱਤੀ | ਧਰਨਾਕਾਰੀਆਂ ਦੇ ਵਧਦੇ ਦਬਾਅ ਦੇ ਚਲਦਿਆਂ ਅੱਜ ਨਗਰ ਕੌਂਸਲ ਅਧਿਕਾਰੀਆਂ ਨੇ ਮੌਕੇ 'ਤੇ ਪਹੰੁਚ ਕੇ ਭਰੋਸਾ ਦਿੱਤਾ ਕਿ ਇਕ ਹਫਤੇ ਦੇ ਅੰਦਰ ਇਸ ਥਾਂ 'ਤੇ ਇਕ ਪੱਕੀ ਚਾਰਦੀਵਾਰੀ ਕਰਕੇ ਹਰ ਰੋਜ਼ ਦਾ ਕੂੜਾ ਉਸ ਉੱਚੀ ਚਾਰਦੀਵਾਰੀ ਦੇ ਅੰਦਰ ਹੀ ਇਕੱਠਾ ਕੀਤਾ ਜਾਵੇਗਾ | ਸੜਕ ਵਾਲੇ ਪਾਸੇ ਕੰਧ ਦੇ ਉੱਪਰ ਟੀਨ ਦੀਆਂ ਚਾਦਰਾਂ ਲਗਾਈਆਂ ਜਾਣਗੀਆਂ | ਨਗਰ ਕੌਂਸਲ ਵਲੋਂ ਹਰ ਰੋਜ਼ ਉਸ ਕੂੜੇ ਨੂੰ ਚੁੱਕਣ ਦਾ ਵਾਅਦਾ ਕੀਤਾ | ਇਸ ਚਾਰਦੀਵਾਰੀ ਦੇ ਸੱਜੇ ਪਾਸੇ ਪੱਕਾ ਗੇਟ ਲਗਾਇਆ ਜਾਵੇਗਾ ਤਾਂ ਕਿ ਅਵਾਰਾ ਪਸ਼ੂਆਂ ਨੂੰ ਗੰਦਗੀ ਖਿਲਾਰਣ ਤੋਂ ਰੋਕਿਆ ਜਾ ਸਕੇ | ਇਸ ਫ਼ੈਸਲੇ ਸਮੇਂ ਨਗਰ ਕੌਂਸਲ ਵਲੋਂ ਐੱਮ.ਈ. ਅਸ਼ੋਕ ਕੁਮਾਰ, ਨਿਰਮਲਜੀਤ ਕੌਰ, ਸੈਨਟਰੀ ਇੰਸਪੈਕਟਰ ਹਰੀਸ਼ ਕੁਮਾਰ, ਸਫ਼ਾਈ ਕਾਮਿਆਂ ਦੇ ਪ੍ਰਧਾਨ ਅਰੁਣ ਗਿੱਲ, ਰਾਮ ਸਿੰਘ, ਹੀਰਾ ਸਿੰਘ, ਜਗਮੋਹਨ ਸਿੰਘ ਤੋਂ ਬਿਨਾਂ ਸਰਪੰਚ ਬਲਜਿੰਦਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਨਗਰ ਕੌਂਸਲਰ ਰਵਿੰਦਰ ਸੱਭਰਵਾਲ, ਸਤੀਸ਼ ਪੱਪੂ, ਪ੍ਰਸ਼ੋਤਮ ਖਲੀਫਾ, ਟੋਨੀ ਵਰਮਾ, ਜਿੰਦਰ ਧੀਮਾਨ, ਸਤਨਾਮ ਸਿੰਘ ਤੇ ਵੱਡੀ ਗਿਣਤੀ 'ਚ ਧਰਨਾਕਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਅਨੁਵਰਤ ਸਕੂਲ ਵਲੋਂ ਵਿਦਿਆਰਥੀਆਂ ਲਈ ਚੱਪੜਚਿੜੀ ਤੇ ਛੱਤਬੀੜ ਵਿਖੇ ਵਿੱਦਿਅਕ ਯਾਤਰਾ ਅਗਲੀ ਖ਼ਬਰ ਗੁਰਜੋਤ ਸਿੰਘ ਗਰੇਵਾਲ ਨਮਿਤ ਸ਼ਰਧਾਂਜਲੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।