ਜਗਰਾਉਂ, 19 ਨਵੰਬਰ (ਵਿਨੋਦ ਕੁਮਾਰ)-.ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੁਆਰਾ ਆਪਣੇ ਪਿਤਾ ਸ੍ਰੀ ਰਾਧਾ ਕਿ੍ਸ਼ਨ ਦੀ ਯਾਦ 'ਚ ਆਰ.ਕੇ.ਹਾਈ ਸਕੂਲ 'ਚ ਲਾਲਾ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਏ.ਡੀ.ਸੀ ਕੁਲਪ੍ਰੀਤ ਸਿੰਘ, ਭੁਵਨ ਗੋਇਲ ਅਤੇ ਧਰਮਵੀਰ ਗੋਇਲ ਨੇ ਬਾਕੀ ਮਹਿਮਾਨਾਂ ਨਾਲ ਜੋਤ ਜਗਾ ਕੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਆਰ.ਕੇ.ਸਕੂਲ, ਤਾਰਾ ਦੇਵੀ ਸਕੂਲ ਅਤੇ ਲਾਜਪਤ ਰਾਏ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ | ਇਸ ਮੌਕੇ ਗਾਇਕ ਨੀਰਜ ਚੱਢਾ ਅਤੇ ਵਿਨੋਦ ਬੱਬਲ ਨੇ ਦੇਸ਼ ਭਗਤੀ ਦੇ ਗੀਤ ਸੁਣਾ ਕੇ ਸ਼ੱਭ ਦਾ ਮਨ ਮੋਹ ਲਿਆ | ਇਸ ਸਮੇਂ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਨੇ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਪਿ੍ੰਸੀਪਲ ਸੀਮਾ ਸ਼ਰਮਾ ਨੇ ਸਹਿਯੋਗ ਦੇਣ 'ਤੇ ਸਮਾਜ ਸੇਵੀ ਰਜਿੰਦਰ ਜੈਨ ਕਾਕਾ, ਗਊ ਭਗਤ ਧਰਮ ਵੀਰ ਗੋਇਲ ਅਤੇ ਕੈਪਟਨ ਨਰੇਸ਼ ਵਰਮਾ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਾਲ ਨਿਭਾਇਆ | ਇਸ ਮੌਕੇ ਭੁਵਨ ਗੋਇਲ, ਧਰਮਵੀਰ ਗੋਇਲ, ਰਜਿੰਦਰ ਜੈਨ ਕਾਕਾ, ਹਰਸ਼ ਜੈਨ, ਮੁਨੀਸ਼ ਜੈਨ, ਸੁਰਿੰਦਰ ਮਿੱਤਲ ਸ਼ਿੰਦੀ, ਗੌਰਵ ਵਰਮਾ, ਨੀਰਜ ਚੱਢਾ, ਰਾਕੇਸ਼ ਸਿੰਗਲਾ, ਲਖਮੀ ਗਰਗ, ਚਰਨਜਜੀਤ ਭੰਡਾਰੀ, ਰੋਮੇਸ਼ ਵਰਮਾ, ਗੁਰਿੰਦਰ ਸਿੰਘ ਸਿੱਧੂ, ਜਤਿੰਦਰ ਰਾਣਾ, ਕਮਲਦੀਪ ਬਾਂਸਲ, ਅਨਿਲ ਅਗਰਵਾਲ, ਰਾਕੇਸ਼ ਜੈਨ ਰਜਿੰਦਰ ਜੈਨ, ਰੰਜੀਵ ਗੋਇਲ, ਕਰਨਲ ਮੁਖਤਿਆਰ ਸਿੰਘ, ਪ੍ਰੇਮ ਚੰਦ ਗਰਗ, ਚਰਨਜੀਤ ਭੰਡਾਰੀ, ਡਾ. ਨਰਿੰਦਰ ਸਿੰਘ, ਰਾਜੀਵ ਗੁਪਤਾ, ਵਰਿੰਦਰ ਬਾਂਸਲ ਅਤੇ ਹੋਰ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ |