17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਔਰਤਾਂ ਨੂੰ ਆਤਮ-ਨਿਰਭਰ ਬਣਨ ਲਈ ਪ੍ਰੇਰਿਤ ਕੀਤਾ

ਅਜੀਤ ਡੈਸਕ 20-11-2025
ਰਾਏਕੋਟ, 19 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਆਮ ਆਦਮੀ ਪਾਰਟੀ ਹਲਕਾ ਰਾਏਕੋਟ ਦੇ ਪਾਰਟੀ ਦਫ਼ਤਰ ਵਿਖੇ ਰਮਨ ਸੰਧੂ ਗਰੇਵਾਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ 'ਆਪ' ਦੀ ਯੋਗ ਅਗਵਾਈ ਹੇਠ 'ਮਹਿਲਾ ਉੱਦਮਤਾ ਦਿਵਸ' ਸਬੰਧੀ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਯੂਥ ਆਗੂ ਗੁਰਦੇਵ ਸਿੰਘ ਬਾਵਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਇਸਤਰੀ ਵਿੰਗ ਦੀਆਂ ਵੱਖ-ਵੱਖ ਮਹਿਲਾ ਆਗੂਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਦੇ ਯੁੱਗ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਅਧਿਕਾਰ ਮਿਲ ਚੁੱਕਾ ਹੈ ਅਤੇ ਔਰਤਾਂ ਹਰ ਖੇਤਰਾਂ ਵਿਚ ਮਰਦਾਂ ਵਾਂਗ ਬਰਾਬਰ ਯੋਗਦਾਨ ਪਾ ਰਹੀਆਂ ਹਨ, ਜਿਸ ਸਦਕਾ ਸਾਡੇ ਦੇਸ਼ ਦੀ ਤਰੱਕੀ ਵਿਚ ਮਹਿਲਾਵਾਂ ਦਾ ਆਪਣਾ ਵਡਮੁੱਲਾ ਸਹਿਯੋਗ ਰਿਹਾ ਹੈ | ਉਨ੍ਹਾਂ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਔਰਤਾਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਦਿਆਂ ਇਸਤਰੀ ਵਿੰਗ ਦੇ ਗਠਨ ਕਰਕੇ ਪਾਰਟੀ ਦੀਆਂ ਅਹਿਮ ਜ਼ਿੰਮੇਵਾਰੀ ਔਰਤਾਂ ਦੇ ਹੱਥ ਸੌਂਪੀਆਂ ਗਈਆਂ ਹਨ, ਜਿਸ ਨੂੰ ਔਰਤ ਆਗੂਆਂ ਤੇ ਵਰਕਰਾਂ ਵਲੋਂ ਬਾਖੂਬੀ ਨਿਭਾਇਆ ਜਾ ਰਿਹਾ ਹੈ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਇਨ੍ਹਾਂ ਉੱਦਮੀ ਔਰਤਾਂ ਨੂੰ ਆਤਮ-ਨਿਰਭਰ ਬਣਨ ਲਈ ਪ੍ਰੇਰਿਤ ਕੀਤਾ ਅਤੇ ਔਰਤਾਂ ਦੇ ਇਕੱਠ ਨੂੰ ਮਹਿਲਾ ਉੱਤਮਤਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਚਰਨਜੀਤ ਕੌਰ ਕਾਲਸਾਂ, ਹਰਜਿੰਦਰ ਕੌਰ ਬੁਰਜ ਹਕੀਮਾਂ, ਹਰਜੀਤ ਕੌਰ ਰਾਏਕੋਟ, ਕੁਲਦੀਪ ਕੌਰ ਰਾਜੋਆਣਾ ਕਲਾਂ, ਕਿਰਨਦੀਪ ਕੌਰ ਰਾਜੋਆਣਾ ਕਲਾਂ, ਰਮਜਾਨੋ ਖੇੜੀ ਨੂੰ ਜ਼ਿਲ੍ਹਾ ਪ੍ਰਧਾਨ ਰਮਨ ਸੰਧੂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਇਸਤਰੀ ਵਿੰਗ ਦੀਆਂ ਬਲਾਕ ਪ੍ਰਧਾਨਾਂ ਨੂੰ ਸਨਮਾਨਿਤ ਕਰਦਿਆਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬਲਜਿੰਦਰ ਕੌਰ ਕਾਲਸਾਂ, ਹਰਮੀਤ ਕੌਰ ਭੈਣੀ ਰੋੜ੍ਹਾ, ਅਮਰਜੀਤ ਕੌਰ ਭੈਣੀ ਰੋੜ੍ਹਾ, ਕੁਲਦੀਪ ਕੌਰ ਬੁਰਜ ਹਕੀਮਾਂ, ਰਛਪਾਲ ਕੌਰ ਜੰਡ, ਕੁਲਦੀਪ ਕੌਰ ਦੱਧਾਹੂਰ, ਬਬਲੀ ਕੌਰ ਜਲਾਲਦੀਵਾਲ, ਮਨਦੀਪ ਕੌਰ ਜੌਹਲਾਂ, ਕਰਮਜੀਤ ਕੌਰ ਰਾਜੋਆਣਾ, ਸੁਖਵਿੰਦਰ ਕੌਰ ਰਾਜੋਆਣਾ, ਰਿੰਦੀ ਜਲਾਲਦੀਵਾਲ, ਕਮਲਜੀਤ ਕੌਰ, ਸੁਰਿੰਦਰ ਕੌਰ ਸਰਾਭਾ, ਰਾਜਦੀਪ ਕੌਰ ਲਤਾਲਾ, ਕੰਵਲਜੀਤ ਕੌਰ ਰਾਏਕੋਟ, ਉਪਮਾ ਸ਼ਰਮਾ, ਲਖਵੀਰ ਕੌਰ ਮਾਣਕਵਾਲ, ਅਮਰਜੀਤ ਕੌਰ ਗਿੱਲ, ਜਸਵੀਰ ਕੌਰ ਸੰਗੋਵਾਲ, ਦਵਿੰਦਰ ਕੌਰ, ਹਰਜਿੰਦਰ ਕੌਰ, ਪਰਮਜੀਤ ਕੌਰ, ਸਿਮਰਜੀਤ ਕੌਰ ਆਦਿ ਔਰਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਨੇ ਧਾਰਮਿਕ ਤੇ ਸਮਾਜਿਕ ਖੇਤਰ ਵਿਚ ਵੱਡਾ ਯੋਗਦਾਨ ਪਾਇਆ-ਸੰਤ ਬਾਬਾ ਅਰਵਿੰਦਰ ਸਿ... ਅਗਲੀ ਖ਼ਬਰ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਦਾ ਧਾਰਮਿਕ ਮੁਕਬਾਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।