ਮੁੱਲਾਂਪੁਰ-ਦਾਖਾ, 19 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ (ਲੁਧਿ:) ਦੀ 2 ਰੋਜ਼ਾ ਅਥਲੈਟਿਕਸ ਮੀਟ ਦੇ ਆਖਰੀ ਦਿਨ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਅੰਡਰ-14-17-19 ਲੜਕੇ-ਲੜਕੀਆਂ ਕਈ ਕੀਰਤੀਮਈ ਰਿਕਾਰਡ ਬਣਾਏ | ਅਥਲੈਟਿਕਸ ਮੀਟ ਦੀ ਓਵਰਆਲ ਟਰਾਫ਼ੀ ਡੇਜ਼ੀ ਹਾਊਸ ਖਿਡਾਰੀਆਂ ਦੇ ਜਿੱਸੇ ਆਈ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਲਈ ਦਾਖਾ ਪੁਲਿਸ ਸਬ ਡਵੀਜਨ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਉਚੇਚਾ ਪਹੁੰਚੇ, ਉਨ੍ਹਾਂ ਨਾਲ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ, ਉੱਪ ਪ੍ਰਧਾਨ ਸੁਖਦੇਵ ਰਾਜ ਗੋਇਲ, ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਗੁਰਮੇਲ ਸਿੰਘ ਮੋਹੀ ਮੌਜੂਦ ਰਹੇ | ਇਨਾਮਾਂ ਦੀ ਵੰਡ ਤੋਂ ਪਹਿਲਾਂ ਖਿਡਾਰੀਆਂ ਨੂੰ ਸੰਬੋਧਨ ਸਮੇਂ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਕਿਹਾ ਕਿ ਹਰ ਖਿਡਾਰੀ ਖੇਡ ਨੂੰ ਖੇਡ ਦੀ ਭਾਵਨਾ ਨਾਲ ਲਵੇ, ਵਿਦਿਆਰਥੀ ਜੀਵਨ 'ਚ ਖੇਡਾਂ ਵਾਲੇ ਬੱਚੇ ਜ਼ਿੰਦਗੀ ਦੇ ਉੱਚ ਮੁਕਾਮ 'ਤੇ ਪਹੁੰਚ ਜਾਂਦੇ ਹਨ | ਖੇਡਾਂ ਜਿਥੇ ਸਰੀਰਕ ਤੰਦਰੁਸਤੀ ਲਈ ਸਹਾਈ ਬਣਦੀਆਂ, ਉਥੇ ਉਚੇਰੀ ਪੜ੍ਹਾਈ ਹੋਵੇ ਜਾਂ ਨੌਕਰੀ, ਖਿਡਾਰੀ ਦੇ ਵੱਖਰੇ ਅੰਕ ਜੁੜਦੇ ਹਨ | ਡੀ.ਐੱਸ.ਪੀ ਖੋਸਾ ਵਲੋਂ ਜੇਤੂ, ਉਪ ਜੇਤੂ ਟੀਮਾਂ ਦੇ ਨਾਲ ਐਥਲੈਟਿਕਸ ਮੀਟ ਵਿਚ ਹਿੱਸਾ ਲੈਣ ਵਾਲੇ ਹਰ ਖਿਡਾਰੀ ਨੂੰ ਸ਼ਾਬਾਸ਼ ਦਿੱਤੀ | ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਵਲੋਂ ਵੀ ਖੇਡ ਮੰਚ ਤੋਂ ਖਿਡਾਰੀਆਂ ਨੂੰ ਸੰਬੋਧਨ ਕੀਤਾ | ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਸਹੋਦਿਆ ਮੁਕਾਬਲੇ ਜਾਂ ਵਿਦਿਆਰਥੀਆਂ ਦੀਆਂ ਹੋਰ ਜਿੱਤਾਂ ਦੇ ਨਾਲ ਸਕੂਲ ਦੇ ਸ਼ਾਨਦਾਰ ਨਤੀਜਿਆਂ ਬਾਰੇ ਸੰਖੇਪ 'ਚ ਰਿਪੋਰਟ ਪੜ੍ਹੀ | ਲੜਕਿਆਂ ਦੇ ਬੜੇ ਰੌਚਕ ਮੁਕਾਬਲੇ ਰੱਸਾਕੱਸੀ ਵਿਚ ਜੈਸਮੀਨ ਹਾਊਸ ਜੇਤੂ, ਡੇਜ਼ੀ ਹਾਊਸ ਉਪ ਜੇਤੂ ਬਣਿਆ | ਅੰਡਰ-14 ਲੜਕੀਆਂ ਦੇ ਡਿਸਕਸ ਥਰੋਅ ਮੁਕਾਬਲੇ ਵਿਚ ਜੈਸਮੀਨ ਕੌਰ ਅਤੇ ਲੜਕਿਆਂ ਦੇ ਇਸ ਮੁਕਾਬਲੇ ਵਿਚ ਅਭੀਜੀਤ ਸਿੰਘ, ਜੇਤੂ ਰਹੇ | ਅੰਡਰ-17 ਲੜਕੀਆਂ ਦੇ ਡਿਸਕਸ ਥਰੋਅ ਮੁਕਾਬਲੇ 'ਚ ਗਾਇਤਰੀ ਅਤੇ ਲੜਕਿਆਂ ਵਿਚ ਰਘਵੀਰ ਸਿੰਘ ਪਹਿਲਾ ਸਥਾਨ ਲਿਆ | ਅੰਡਰ-19 ਲੜਕੀਆਂ ਦਾ ਇਹ ਮੁਕਾਬਲਾ ਅਵਨੀਤ ਕੌਰ ਨੇ ਜਿੱਤਿਆ, ਲੜਕਿਆਂ ਦੇ ਡਿਸਕਸ ਥਰੋਅ ਮੁਕਾਬਲੇ'ਚ ਸੁਖਪ੍ਰੀਤ ਸਿੰਘ ਬਾਜੀ ਮਾਰ ਗਿਆ | ਅੰਡਰ-19 ਲੜਕਿਆਂ ਦੇ 1500 ਮੀਟਰ ਦੌੜ ਮੁਕਾਬਲੇ ਵਿਚ ਅਭੈ ਸ਼ਰਮਾ ਜੇਤੂ ਅਤੇ ਪਰਮਿੰਦਰ ਸਿੰਘ ਉਪ ਜੇਤੂ ਰਿਹਾ | ਅੰਡਰ-17 ਲੜਕਿਆਂ ਦੇ 800 ਮੀਟਰ ਦੌੜ ਮੁਕਾਬਲੇ 'ਚ ਯੋਗੇਸ਼ ਸਿੰਘ ਅਤੇ ਲੜਕੀਆਂ ਵਿਚ ਹਰਨੀਤ ਕੌਰ ਜੇਤੂ ਰਹੇ | ਅੰਡਰ-19 ਵਰਗ 800 ਮੀਟਰ ਦੌੜ ਮੁਕਾਬਲਾ ਲੜਕੀਆਂ ਵਿਚ ਸਿਮਰਨਜੀਤ ਕੌਰ ਅਤੇ ਲੜਕਿਆਂ ਵਿਚ ਹਰਕੀਰਤ ਸਿੰਘ ਜੇਤੂ ਬਣੇ | ਐਥਲੈਟਿਕਸ ਮੀਟ ਦੌਰਾਨ ਦੌੜ 100/ 200 ਮੀਟਰ, ਰਿਲੇਅ ਦੌੜ, ਸ਼ਾਟਪੁੱਟ, ਜੈਵਲਿਨ ਥਰੋਅ, ਕਈ ਹੋਰ ਮੁਕਾਬਲਿਆਂ 'ਚ ਸਕੂਲ ਦੇ ਡੇਜ਼ੀ, ਡੈਫੋਡਿਲ, ਰੋਜ਼ ਅਤੇ ਜੈਸਮੀਨ ਚਾਰੇ ਹਾਊਸ ਖਿਡਾਰੀ ਲੜਕੇ-ਲੜਕੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਸਕੂਲ ਵਿਦਿਆਰਥਣ ਵਲੋਂ ਸੋਲੋ ਡਾਂਸ 'ਤੇ ਵਿਦਿਆਰਥਣਾਂ ਤਾੜੀਆਂ ਨਾਲ ਹੌਂਸਲਾ ਅਫਜਾਈ ਕੀਤੀ |