ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੀ 2 ਰੋਜ਼ਾ ਸਾਲਾਨਾ ਅਥਲੈਟਿਕਸ ਮੀਟ ਸ਼ੁਰੂ
ਅਜੀਤ ਡੈਸਕ
19-11-2025
ਮੁੱਲਾਂਪੁਰ-ਦਾਖਾ, 18 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਦੋ ਰੋਜ਼ਾ ਸਾਲਾਨਾ ਅਥਲੈਟਿਕਸ ਮੀਟ ਦੀ ਆਰੰਭਤਾ ਸਹਾਇਕ ਐਕਸਾਈਜ਼ ਅਤੇ ਟੈਕਸ ਕਮਿਸ਼ਨਰ ਕੁਲਬੀਰ ਸਿੰਘ ਵਲੋਂ ਹਵਾ 'ਚ ਗੁਬਾਰੇ ਛੱਡ ਕੇ ਕੀਤੀ ਗਈ, ਉਨ੍ਹਾਂ ਨਾਲ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ, ਵਾਈਸ ਪ੍ਰਧਾਨ ਸੁਖਦੇਵ ਰਾਜ ਗੋਇਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਸਰਪੰਚ ਹਰਮੇਲ ਸਿੰਘ ਸੁਧਾਰ, ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਮੌਜੂਦ ਰਹੇ | ਸਕੂਲ ਦੇ ਖੇਡ ਗਰਾਊਾਡ ਵਿਚ ਅਥਲੈਟਿਕਸ ਮੀਟ ਦੀ ਆਰੰਭਤਾ ਸਮੇਂ ਸਕੂਲ ਦੇ ਚਾਰੇ ਹਾਊਸ ਡੇਜ਼ੀ, ਡੈਫੋਡਿਲ, ਰੋਜ਼ ਅਤੇ ਜੈਸਮੀਨ ਦੇ ਖਿਡਾਰੀਆਂ ਦੁਆਰਾ ਮੁੱਖ ਮਹਿਮਾਨ ਵਲੋਂ ਮਾਰਚ ਪਾਸਟ ਤੋਂ ਸਲਾਮੀ ਲਈ ਗਈ | ਮੀਟ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਟੈਕਸ ਕਮਿਸ਼ਨਰ ਕੁਲਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ ਖੇਡਾਂ ਵੀ ਲਾਜ਼ਮੀ ਹਨ, ਖੇਡਾਂ ਸਾਨੂੰ ਤੰਦਰੁਸਤੀ ਦਿੰਦੀਆਂ ਹਨ, ਤੰਦਰੁਸਤ ਵਿਦਿਆਰਥੀ ਪੜ੍ਹਾਈ ਵਿਚ ਵੀ ਅੱਗੇ ਨਿਕਲ ਜਾਂਦਾ ਹੈ | ਪਹਿਲੇ ਦਿਨ ਪ੍ਰੀ ਨਰਸਰੀ ਤੋਂ ਪੰਜਵੀ ਜਮਾਤ ਤੱਕ ਖਿਡਾਰੀਆਂ ਦੀ 50 ਮੀਟਰ ਦੌੜ, ਉੱਚੀ ਛਾਲ, ਲੰਬੀ ਛਾਲ, ਹਰਡਲ ਦੌੜ, ਸਕਿਪਿੰਗ ਦੌੜ, ਮਟਕਾ ਰੇਸ, ਕਈ ਹੋਰ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ | ਪ੍ਰੀ ਨਰਸਰੀ ਲੜਕਿਆਂ ਦੀ 50 ਮੀਟਰ ਦੌੜ ਮੁਕਾਬਲੇ 'ਚ ਗੁਰਬਾਜ ਸਿੰਘ ਪਹਿਲਾ, ਗੁਰਮੇਹਰ ਸਿੰਘ ਦੂਸਰਾ ਅਤੇ ਹੁਨਰਦੀਪ ਸਿੰਘ ਨੇ ਤੀਸਰਾ ਸਥਾਨ ਲਿਆ | ਲੜਕੀਆਂ ਦੇ ਇਸ ਮੁਕਾਬਲੇ 'ਚ ਏਕਨੂਰ ਕੌਰ, ਮਨਸੀਰਤ ਕੌਰ ਅਤੇ ਗੁਨੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ | ਐੱਲ.ਕੇ.ਜੀ ਕੌਨਸ ਰੇਸ ਵਿਚ ਰੀਵਾਨ ਜੇਤੂ, ਰਾਜਵੀਰ ਸਿੰਘ ਉੱਪ ਜੇਤੂ ਅਤੇ ਪ੍ਰਭਵੀਰ ਸਿੰਘ ਤੀਸਰੇ ਸਥਾਨ 'ਤੇ ਰਿਹਾ | ਸਕੂਲ ਦੇ ਡੀ.ਪੀਜ਼ ਅਨੁਸਾਰ ਅੰਡਰ-14, 17, 19 ਵਰਗ ਖਿਡਾਰੀਆਂ ਦੇ ਵੱਖ-ਵੱਖ ਅਥਲੈਟਿਕਸ ਮੁਕਾਬਲੇ ਬੁੱਧਵਾਰ ਨੂੰ ਕਰਵਾਏ ਜਾਣਗੇਂ | ਜੇਤੂ, ਉੱਪ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਮੇਂ ਪੁਲਿਸ ਸਬ ਡਵੀਜ਼ਨ ਦਾਖਾ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਵਿਸ਼ੇਸ਼ ਸ਼ਮੂਲੀਅਤ ਕਰਨਗੇ |