27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਦੂਜਾ ਸਥਾਨ ਪ੍ਰਾਪਤ ਕੀਤਾ

ਅਜੀਤ ਡੈਸਕ 08-11-2025
ਜੋਧਾਂ, 7 ਨਵੰਬਰ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੁੱਜਰਵਾਲ (ਲੜਕੀਆਂ) ਦੀਆਂ ਬੱਚੀਆਂ ਨੇ ਸਕੂਲ ਦੇ ਸ਼ਾਨਦਾਰ ਖੇਡ ਰਿਕਾਰਡ ਨੂੰ ਕਾਇਮ ਰੱਖਦੇ ਹੋਏ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਖੇਡ ਮੈਦਾਨ ਵਿਚ ਸੈਂਟਰ ਜੜਤੌਲੀ ਨੂੰ 12-0 ਦੇ ਅੰਤਰ ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਖੋ-ਖੋ ਵਿਚ ਬਲਾਕ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ | ਇਸ ਤੋਂ ਬਾਅਦ ਵਿਚ ਗੁੱਜਰਵਾਲ ਸਕੂਲ ਦੀਆਂ 12 ਖਿਡਾਰਨਾਂ ਨੇ ਬਲਾਕ ਪੱਖੋਵਾਲ ਦੀ ਪ੍ਰਤੀਨਿਧਤਾ ਕਰਦੇ ਹੋਏ ਖੇਡ ਸਟੇਡੀਅਮ ਦਾਖਾ ਵਿਚ ਜ਼ਿਲ੍ਹਾ ਪੱਧਰੀ ਖੋ-ਖੋ ਖੇਡ ਮੁਕਾਬਲੇ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਵਿਚ ਦੂਜਾ ਸਥਾਨ ਹਾਸਲ ਕੀਤਾ | ਸਕੂਲ ਮੁਖੀ ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ 19 ਬਲਾਕਾਂ ਅਤੇ ਪ੍ਰਾਈਵੇਟ ਸਕੂਲਾਂ ਦੇ ਹੋਏ ਮੁਕਾਬਲਿਆਂ ਵਿਚ ਸਕੂਲ ਦੀ ਟੀਮ ਨੇ ਕੁਆਰਟਰ ਫਾਈਨਲ ਵਿਚ ਲੁਧਿਆਣਾ-1 ਬਲਾਕ ਨੂੰ 12-0, ਸੈਮੀਫਾਈਨਲ ਵਿਚ ਰਾਏਕੋਟ ਬਲਾਕ ਨੂੰ 10-2 ਦੇ ਵੱਡੇ ਅੰਤਰ ਨਾਲ ਹਰਾਇਆ | ਜਦਕਿ ਫਾਈਨਲ ਵਿਚ ਸਿੱਧਵਾਂ ਬੇਟ ਬਲਾਕ ਨਾਲ ਬੇਹੱਦ ਫਸਵੇਂ ਮੁਕਾਬਲੇ ਦੌਰਾਨ ਇਕ ਨੰਬਰ ਦੇ ਅੰਤਰ ਨਾਲ ਜ਼ਿਲ੍ਹੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੀਆਂ ਪੰਜ ਖਿਡਾਰਨਾਂ ਸਟੇਟ ਪੱਧਰੀ ਟੂਰਨਾਮੈਂਟ ਲਈ ਚੁਣੀਆਂ ਗਈਆਂ ਹਨ | ਸਕੂਲ ਮੁਖੀ ਨੇ ਇਸ ਸ਼ਾਨਦਾਰ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਿੱਤ ਦਾ ਸਿਹਰਾ ਬੱਚੀਆਂ ਦੇ ਮਿਹਨਤ ਅਤੇ ਚੰਗੀ ਖੇਡ ਸਿਖਲਾਈ ਨੂੰ ਜਾਂਦਾ ਹੈ | ਇਸ ਮੌਕੇ ਪਰਮਿੰਦਰ ਸਿੰਘ ਗਰੇਵਾਲ, ਗੁਰਦੀਪ ਸਿੰਘ ਸਹੌਲੀ ਤੇ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਥਾਣੇਦਾਰ ਜਸਵਿੰਦਰ ਸਿੰਘ ਗਰੇਵਾਲ ਜੈਨਪੁਰ ਨੂੰ ਸਦਮਾ, ਭਰਾ ਦਾ ਦਿਹਾਂਤ ਅਗਲੀ ਖ਼ਬਰ ਡਾ. ਜਗਜੀਤ ਸਿੰਘ ਧੂਰੀ ਵਲੋਂ ਬਹਾਦਰ ਸਿੰਘ ਸਿੰਘ ਯੂ.ਐੱਸ. ਏ. ਆਪਣਾ ਪੰਜਾਬ ਫ਼ਾਊਾਡੇਸ਼ਨ ਦੀ ਅਮਰੀਕਾ ਇਕਾਈ ਦੇ ਕੋਆਰਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।